3 ਕਿਲੋਮੀਟਰ ਦੂਰ ਸਕੂਲ ਪੜ੍ਹਨ ਜਾਣ ਲਈ ਹੁਣ ਅਪਾਹਜ ਸੁਨੇਹਾ ਨੂੰ ਨਹੀਂ ਆਵੇਗੀ ਕੋਈ ਮੁਸ਼ਕਿਲ
- ਬੈਟਰੀ ਵਾਲਾ ਟਰਾਈ ਸਾਈਕਲ ਮਿਲਣ ਤੇ ਸੁਨੇਹਾ ਹੋਈ ਖੁਸ਼
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 15 ਜਨਵਰੀ 2025 - ਪਾਕਿਸਤਾਨ ਸਰਹੱਦ ਦੇ ਅਖੀਰਲੇ ਪਿੰਡ ਸ਼ਾਹਪੁਰ ਦੀ ਰਹਿਣ ਵਾਲੀ ਹੋਣਹਾਰ ਲੜਕੀ ਸੁਨੇਹਾ ਅਪਾਹਜ ਹੋਣ ਦੇ ਬਾਵਜੂਦ ਪੜ੍ਹ ਲਿਖ ਕੇ ਕੁਝ ਬਣਨ ਦਾ ਸੁਪਨਾ ਸੰਜੋਏ ਹੋਏ ਹੈ ਪਰ ਉਸਨੂੰ ਪੜਨ ਦੇ ਲਈ ਤਿੰਨ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਉਹ ਪੈਨ ਦੀ ਮਦਦ ਦੇ ਨਾਲ ਸਾਈਕਲ ਤੇ ਸਕੂਲ ਜਾਂਦੀ ਸੀ ਪਰ ਹੁਣ ਸਾਈਕਲ ਵੀ ਟੁੱਟ ਗਿਆ ਹੈ ।ਇਸ ਲਈ ਕਈ ਦਿਨ ਸੁਨੇਹਾ ਨੂੰ ਸਕੂਲ ਤੋਂ ਛੁੱਟੀ ਵੀ ਕਰਨੀ ਪੈਂਦੀ ਸੀ। ਹੁਣ ਸਮਾਜ ਸੇਵੀ ਸੰਸਥਾ ਵੱਲੋਂ ਪਹਿਲ ਕਰਦੇ ਹੋਏ ਸੁਨੇਹਾ ਨੂੰ ਅੱਜ ਟਰਾਈ ਸਾਈਕਲ ਭੈਂਟ ਕੀਤਾ ਗਿਆ ਜਿਸ ਤੋਂ ਬਾਅਦ ਸੁਨੇਹਾ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਉਸਦਾ ਪਰਿਵਾਰ ਵੀ ਭਾਵੁਕ ਹੋ ਗਿਆ।
ਗੱਲਬਾਤ ਕਰਦੇ ਹੋਏ ਸਮਾਜ ਸੇਵੀ ਸੰਸਥਾ ਦੇ ਨਿਸ਼ਾਨ ਸਿੰਘ ਖੁਸ਼ੀਪੁਰ ਨੇ ਦੱਸਿਆ ਕਿ ਵਾਇਰਲ ਵੀਡੀਓ ਦੇਖ ਕੇ ਉਹਨਾਂ ਨੇ ਇਹ ਮਨ ਬਣਾਇਆ ਸੀ ਕਿ ਇਸ ਬੱਚੀ ਦੀ ਮਦਦ ਜਰੂਰ ਕੀਤੀ ਜਾਵੇਗੀ ਕਿਉਂਕਿ ਉਸ ਦਾ ਦਰਦ ਦੇਖਿਆ ਨਾ ਗਿਆ। ਉਹ ਮਨ ਵਿੱਚ ਪੜ੍ਹਾਈ ਦਾ ਜਜ਼ਬਾ ਹੋਣ ਦੇ ਕਾਰਨ ਘਰੋਂ ਪੜ੍ਹਨ ਦੇ ਲਈ ਤਿੰਨ ਕਿਲੋਮੀਟਰ ਦੂਰ ਆਪਣੀ ਭੈਣ ਦੀ ਮਦਦ ਨਾਲ ਸਾਈਕਲ ਤੇ ਸਵਾਰ ਹੋ ਕੇ ਸਕੂਲ ਜਾਂਦੀ ਸੀ ਕਿਉਂਕਿ ਉਸ ਦਾ ਇੱਕ ਪੈਰ ਵੀ ਕੱਟਿਆ ਜਾ ਚੁੱਕਿਆ ਸੀ ਪਰ ਸੁਨੇਹਾ ਨੇ ਫਿਰ ਵੀ ਹਿੰਮਤ ਨਾਲ ਹਾਰੀ ਅਤੇ ਪੜ੍ਹਨ ਦਾ ਜਜ਼ਬਾ ਸੀ ਜਿਸ ਕਾਰਨ ਸਨੇਹਾ ਕਾਫੀ ਦੇਰ ਤੋਂ ਮੰਗ ਕਰ ਰਹੀ ਸੀ ਕਿ ਉਸ ਨੂੰ ਟਰਾਈਸਾਈਕਲ ਮਿਲ ਜਾਵੇ ਤਾਂ ਉਹ ਬਿਨਾਂ ਕਿਸੇ ਦੀ ਮਦਦ ਨਾਲ ਸਕੂਲ ਤੱਕ ਪਹੁੰਚ ਜਾਵੇਗੀ।
ਇਸ ਤੋਂ ਇਲਾਵਾ ਸੁਨੇਹਾ ਨੂੰ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਦੇ ਵੱਲੋਂ ਵੀ ਇੱਕ ਵੱਡਾ ਤੋਹਫਾ ਦਿੱਤਾ ਗਿਆ ਸੁਨੇਹਾ ਨੂੰ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਦੀ ਮੈਨੇਜਮੈਂਟ ਵੱਲੋਂ ਗੁਰਦੁਆਰਾ ਸਾਹਿਬ ਦੇ ਚੈਰੀਟੇਬਲ ਕਾਲਜ ਦੇ ਵਿੱਚ ਫਰੀ ਪੜ੍ਹਾਈ ਕਰਵਾਈ ਜਾਵੇਗੀ ਹੁਣ ਉਸਦਾ ਸੁਪਨਾ ਜਰੂਰ ਪੂਰਾ ਹੋਵੇਗਾ।