ਸਕੂਲ ਵੈਨ ਦੁਕਾਨ ਦੇ ਵਿੱਚ ਜਾ ਟਕਰਾਈ ਬਾਲ-ਬਾਲ ਬਚੀ ਬੱਚੇ ਦੀ ਜਾਨ
ਰੋਹਿਤ ਗੁਪਤਾ
ਗੁਰਦਾਸਪੁਰ 9 ਜਨਵਰੀ 2025 - ਜਲਦਬਾਜ਼ੀ ਦੇ ਚੱਕਰ ਦੇ ਵਿੱਚ ਸਕੂਲੀ ਵਾਹਨਾਂ ਦੇ ਡਰਾਈਵਰ ਅਕਸਰ ਗਲਤੀ ਕਰ ਬੈਠਦੇ ਹਨ ਤੇ ਤੇਜ਼ ਰਫਤਾਰ ਵੀ ਕਈ ਵਾਰ ਹਾਦਸੇ ਦਾ ਕਾਰਨ ਬਣ ਜਾਂਦੀ ਹੈ।
ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਕਸਬਾ ਦੋਰਾਂਗਲਾ ਦੇ ਨਜ਼ਦੀਕ ਪਿੰਡ ਸੰਘੋੜ ਵਿੱਚ ਦੀਨਾਨਗਰ ਵਲੋਂ ਦੋਰਾਂਗਲਾ ਆ ਰਹੀ ਇੱਕ ਸਕੂਲ ਵੈਨ ਸਿੱਧੇ ਹੀ ਇੱਕ ਘਰ ਦੀ ਦੀਵਾਰ ਦੇ ਨਾਲ ਟਕਰਾ ਕੇ ਦੁਕਾਨ ਦੇ ਵਿੱਚ ਜਾ ਵੱਜੀ ਜਿਸ ਦੇ ਕਾਰਨ ਦੁਕਾਨ ਦਾ ਕਾਫੀ ਨੁਕਸਾਨ ਵੀ ਹੋ ਗਿਆ ਪਰ ਗਨੀਮਤ ਇਹ ਰਹੀ ਕਿ ਸਕੂਲ ਵੈਨ ਜਿਸ ਵਕਤ ਹਾਦਸੇ ਦਾ ਸ਼ਿਕਾਰ ਹੋਈ ਉਸ ਵਿੱਚ ਸਿਰਫ ਇੱਕ ਬੱਚਾ ਹੀ ਉਸ ਵਿੱਚ ਸਵਾਰ ਸੀ ਜੋ ਕਿ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ।
ਗੱਲਬਾਤ ਕਰਦੇ ਹੋਏ ਘਰ ਦੇ ਮਾਲਕ ਨੇ ਦੱਸਿਆ ਕਿ ਡਰਾਈਵਰ ਸੰਤੁਲਨ ਖੋਣ ਦੇ ਕਾਰਨ ਸਿੱਧੇ ਹੀ ਪਹਿਲਾਂ ਉਹਨਾਂ ਦੇ ਘਰ ਦੀ ਦੀਵਾਰ ਦੇ ਵਿੱਚ ਵੱਜਿਆ ਤੇ ਉਸ ਤੋਂ ਬਾਅਦ ਦੁਕਾਨ ਦੇ ਸ਼ਟਰ ਦੇ ਨਾਲ ਟੱਕਰਾ ਗਿਆ ਇਸ ਕਾਰਨ ਦੁਕਾਨ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ।
ਮੌਕੇ ਤੇ ਮੌਜੂਦ ਨੌਜਵਾਨ ਨੇ ਦੱਸਿਆ ਕਿ ਵੈਨ ਦੇ ਵਿੱਚ ਬੈਠੇ ਬੱਚੇ ਨੂੰ ਐਕਸੀਡੈਂਟ ਤੋਂ ਬਾਅਦ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ ਅਤੇ ਹੋਸਪਿਟਲ ਲਿਜਾਇਆ ਗਿਆ। ਬੱਚੇ ਦੇ ਮਾਮੂਲੀ ਸੱਟਾਂ ਲੱਗੀਆਂ ਹਨ।