ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਭਾਗ ਪੰਜਾਬ ਦੀ ਅਗਵਾਈ ਹੇਠ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਤਾ ਕੈਪ ਲਗਾਇਆ ਗਿਆ
ਨਰੋਟ ਜੈਮਲ ਸਿੰਘ, 9 ਜਨਵਰੀ, 2025: ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਭਾਗ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਅਤੇ ਪ੍ਮੱਖ ਸਕੱਤਰ ਸੀ੍ ਰਾਹੁਲ ਭੰਡਾਰੀ ਜੀ ਅਤੇ ਡਾਇਰੈਕਟਰ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਿੰਡ ਗੁਗਰਾਅ ਬਲਾਕ ਨਰੋਟ ਜੈਮਲ ਸਿੰਘ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਤਾ ਕੈਪ ਲਗਾਇਆ ਗਿਆ ਇਸ ਕੈਪ ਵਿੱਚ 40 ਪਸ਼ੂ ਪਾਲਕਾ ਨੇ ਹਿੱਸਾ ਲਿਆ ਇਸ ਕੈਪ ਵਿੱਚ ਡਾਕਟਰ ਰਵਨੀਤ ਵੈਟਨਰੀ ਅਫਸਰ ਸਿਵਲ ਪਸ਼ੂ ਹਸਪਤਾਲ ਤਲੂਰ ਵਿਸੇਸ਼ ਤੋਰ ਤੇ ਹਾਜਰ ਹੋਏ ਡਾਕਟਰ ਰਵਨੀਤ ਨੇ ਆਏ ਹੋਏ ਪਸ਼ੂ ਪਾਲਕਾ ਨੂੰ ਵਿਭਾਗ ਦੀਆਂ ਵੱਖ ਵੱਖ ਸਕੀਮਾ ਪ੍ਤਿ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਉਨਾਂ ਪਸ਼ੂ ਪਾਲਕਾ ਨੂੰ ਅਪੀਲ ਕੀਤੀ ਕੀ ਪਸ਼ੂ ਧੰਨ ਗੰਨਣਾ ਦਾ ਕੰਮ ਜ਼ਿਲਾ ਪਠਾਨਕੋਟ ਵਿਖੇ ਜੰਗੀ ਪੱਧਰ ਤੇ ਚੱਲ ਰਿਹਾ ਹੈ ਪਸ਼ੂ ਪਾਲਣ ਵਿਭਾਗ ਦੇ ਸਮੂਹ ਵੈਟਨਰੀ ਇੰਸਪੈਕਟਰ ਵੈਟਨਰੀ ਸਰਵਿਸ ਪ੍ਰੋਵਾਇਡਰ ਡੋਰ ਟੂ ਡੋਰ ਪਸ਼ੂ ਧੰਨ ਗੰਨਣਾ ਕਰ ਰਹੀ ਹੈ ਉਨਾ ਸਮੂਹ ਪਸ਼ੂ ਪਾਲਕਾ ਨੂੰ ਅਪੀਲ ਕੀਤੀ ਹੈ ਕਿ ਪਸ਼ੂ ਪਾਲਕ ਆਈ ਹੋਈ ਟੀਮ ਨਾਲ ਸਹਿਯੋਗ ਕਰਨ ਤਾਂ ਜੋ ਪਸ਼ੂ ਧੰਨ ਗੰਨਣਾ ਦਾ ਕੰਮ ਪਾਰਦਰਸ਼ੀ ਰੂਪ ਵਿੱਚ ਹੋ ਸਕੇ ਡਾਕਟਰ ਰਵਨੀਤ ਨੇ ਵਿਭਾਗੀ ਸਕੀਮਾ ਜਿਵੇਂ ਘੱਟ ਵਿਆਜ ਤੇ ਲੋਨ ਕਿਸਾਨ ਕਰੈਡਿਟ ਕਾਰਡ ਬਣਾਉਣ ਲਈ ਪ੍ਰੇਰਿਤ ਕੀਤਾ ਉਨਾਂ ਇਸ ਕੈਪ ਵਿੱਚ ਇੱਕ ਅਹਿਮ ਜਾਣਕਾਰੀ ਦਿੱਤੀ ਕੀ ਆਉਣ ਵਾਲੇ ਦਿਨਾਂ ਵਿੱਚ ਲੰਪੀ ਸਕਿਨ ਵੈਕਸੀਨ ਗਾਵਾਂ ਅਤੇ ਵੇਹੜਾ ਨੂੰ ਲਗਾਈ ਜਾਣੀ ਹੈ ਇਹ ਵੈਕਸੀਨ ਕੁੱਝ ਦਿਨਾਂ ਵਿੱਚ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਲਗਾਈ ਜਾਵੇਗੀ ਇਹ ਵੈਕਸੀਨ ਪਸ਼ੂਆ ਨੂੰ ਮੁਫ਼ਤ ਲਗਾਈ ਜਾਵੇਗੀ ਇਸ ਕੈਪ ਵਿੱਚ ਆਏ ਹੋਏ ਪਸ਼ੂ ਪਾਲਕਾ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆ ਗਈਆ ਇਸ ਕੈਪ ਵਿੱਚ ਵੈਟਨਰੀ ਸਰਵਿਸ ਪ੍ਰੋਵਾਇਡਰ ਬਿ੍ਜੇਸ ਵੀ ਹਾਜਰ ਸਨ।