ਰਾਸ਼ਟਰੀ ਸੜਕ ਸੁਰੱਖਿਆ ਮਾਹ ਤਹਿਤ ਭਾਗੋਮਾਜਰਾ ਵਿਖੇ ਪਾਸਿੰਗ ਕਰਵਾਉਣ ਆਏ ਡਰਾਈਵਰਾਂ ਤੇ ਆਮ ਲੋਕਾਂ ਨੂੰ ਕੀਤਾ ਗਿਆ ਸੜਕੀ ਨਿਯਮਾਂ ਪ੍ਰਤੀ ਜਾਗਰੂਕ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਜਨਵਰੀ 2025 - ਦੇਸ਼ ਭਰ ਵਿੱਚ ਪਹਿਲੀ ਜਨਵਰੀ ਤੋਂ 31 ਜਨਵਰੀ ਤੱਕ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਮਾਹ ਤਹਿਤ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਤਹਿਤ ਅੱਜ
ਖੇਤਰੀ ਟਰਾਂਸਪੋਰਟ ਅਫ਼ਸਰ, ਮੋਹਾਲੀ, ਪ੍ਰਦੀਪ ਸਿੰਘ ਢਿੱਲੋ ਦੀ ਅਗਵਾਈ ਵਿੱਚ ਰਣਪ੍ਰੀਤ ਸਿੰਘ ਭਿਉਰਾ (ਐਸ ਟੀ ਏ ਪੀ ਬੀ 01), ਕੁਲਜੀਤ ਕਟੋਚ (ਐੱਮ ਵੀ ਆਈ), ਏ ਐੱਸ.ਆਈ ਜਨਕ ਰਾਜ ਇੰਚਾਰਜ ਟ੍ਰੈਫਿਕ ਸਿੱਖਿਆ ਸੈੱਲ ਅਤੇ 'ਵਾਈਡ ਰੋਡ ਐਕਸੀਡੈਂਟ' ਤੋਂ ਹਰਪ੍ਰੀਤ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਨਾਲ ਮਿਲ ਕੇ ਐੱਮ.ਵੀ.ਆਈ. ਦਫਤਰ ਭਾਗੋ ਮਾਜਰਾ ਵਿਖੇ ਪਾਸਿੰਗ ਕਰਵਾਉਣ ਆਏ ਡਰਾਇਵਰਾਂ ਅਤੇ ਆਮ ਲੋਕਾਂ ਨਾਲ ਜਾਗਰੂਕਤਾ ਸੈਮੀਨਾਰ ਕੀਤਾ ਗਿਆ।
ਇਸ ਮੌਕੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਦੇ ਸਬੰਧ ਵਿੱਚ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਏ ਐੱਸ.ਆਈ ਜਨਕ ਰਾਜ ਵੱਲੋਂ ਟ੍ਰੈਫਿਕ ਨਿਯਮ ਬਾਰੇ, ਦੋ ਪਹੀਆ ਚਲਾਉਦੇ ਸਮੇਂ ਲੜਕੇ ਅਤੇ ਲੜਕੀਆਂ ਨੂੰ ਹੈਲਮਟ ਪਾਉਣ ਬਾਰੇ ਅਤੇ ਤੇਜ਼ ਰਫਤਾਰ ਨਾਲ ਵਾਹਨ ਨਾ ਚਲਾਉਣ ਬਾਰੇ, ਸ਼ਰਾਬ ਪੀ ਕੇ ਵਾਹਨ ਨਾ ਚਲਾਉਣ ਬਾਰੇ ਅਤੇ ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ ਦੱਸਿਆ ਗਿਆ।
ਹਰਪ੍ਰੀਤ ਸਿੰਘ ਵਲੋਂ ਗੁੱਡ ਸਮਾਟੀਅਨ ਕਾਨੂੰਨ ਬਾਰੇ ਅਤੇ ਤੇਜ਼ ਰਫਤਾਰ ਵਾਹਨ ਨਾ ਚਲਾਉਣ ਬਾਰੇ ਅਤੇ ਸਕੂਲ ਏਰੀਆ ਦੇ ਬਾਹਰ 25 ਕਿਲੋਮੀਟਰ ਦੀ ਸਪੀਡ ਰੱਖਣ ਬਾਰੇ ਜਾਗਰੂਕ ਕੀਤਾ ਗਿਆ। ਪ੍ਰਦੀਪ ਸਿੰਘ ਢਿੱਲੋ ਅਤੇ ਰਣਪ੍ਰੀਤ ਸਿੰਘ ਭਿਉਰਾ ਵੱਲੋਂ ਲਾਇਸੰਸ ਪ੍ਰਣਾਲੀ ਅਤੇ ਰਜਿਸ਼ਟ੍ਰੇਸ਼ਨ ਬਾਰੇ, ਜੋ ਸਰਕਾਰ ਵੱਲੋਂ ਨਵੀਆਂ ਸੋਧਾਂ ਕੀਤੀਆਂ ਗਈਆਂ ਹਨ, ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ 50 ਅੱਗ ਬੁਝਾਓ ਸਲੰਡਰ ਅਤੇ 50 ਫਸਟ ਏਡ ਕਿੱਟਾਂ ਵੰਡੀਆਂ ਗਈਆਂ ਤਾਂ ਜੋ ਲੋੜ ਪੈਣ ਸਮੇਂ ਇਹਨਾਂ ਦੀ ਵਰਤੋ ਕੀਤੀ ਜਾ ਸਕੇ।
ਇਸ ਮੌਕੇ ਟਰੱਕ, ਟਰੈਕਟਰ-ਟਰਾਲੀਆਂ, ਪਿੱਕ-ਅੱਪ, ਸਾਇਕਲ, ਆਟੋ,ਸਕੂਲ ਬੱਸਾਂ ਤੇ ਫ੍ਰੀ ਰਿਫਲੈਕਟਿਵ ਟੇਪਾਂ ਲਗਾਈਆਂ ਗਈਆਂ ਅਤੇ ਸੜਕ ਸੁਰੱਖਿਆ ਫੋਰਸ ਵੱਲੋਂ ਐਕਸੀਡੈਂਟ ਸਮੇਂ ਅਤੇ ਟ੍ਰੈਫਿਕ ਕੰਟਰੋਲ ਕਰਨ ਲਈ ਕੀਤੇ ਗਏ ਉਪਰਾਲਿਆਂ ਬਾਰੇ ਜਾਗਰੂਕ ਕੀਤਾ ਗਿਆ। ਐਮਰਜੈਂਸੀ ਸਮੇਂ ਪੁਲਿਸ ਕੰਟਰੋਲ ਰੂਪ ਦੇ ਫੋਨ ਨੰਬਰ 112 ਬਾਰੇ ਵੀ ਜਾਗਰੂਕ ਕੀਤਾ ਗਿਆ।