ਸਿਵਲ ਸਰਜਨ ਦਫਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਅਲਟਰਾਸਾਊਂਡ ਇਮਪੈਨਲ ਡਾਇਗਨੋਸਟਿਕ ਸੈਂਟਰਾਂ ਦੀ ਕੀਤੀ ਗਈ ਰਿਵਿਊ ਮੀਟਿੰਗ
- ਜ਼ਿਲੇ ਦੇ ਅਲਟਰਾਸਾਊਂਡ ਇੰਪੈਨਲਡ ਡਾਇਗਨੋਸਟਿਕ ਸੈਂਟਰ ਸਿਹਤ ਵਿਭਾਗ ਨਾਲ਼ ਤਾਲਮੇਲ ਕਰਕੇ ਆਮ ਲੋਕਾਂ ਨੂੰ ਸੇਵਾਵਾਂ ਦੇਣਾਂ ਯਕੀਨੀ ਬਣਾਉਣ: ਡਾਕਟਰ ਜਸਪ੍ਰੀਤ ਕੌਰ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 9 ਜਨਵਰੀ,2025 - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਜਸਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਂਸ ਮੀਡੀਆ ਵਿੰਗ ਦੇ ਸੈਮੀਨਾਰ ਹਾਲ ਵਿਖੇ ਅਲਟਰਾ ਸਾਊਂਡ ਇਮਪੈਨਲਡ ਡਾਇਗਨੋਸਟਿਕ ਸੈਂਟਰਾਂ ਦੀ ਰਿਵਿਊ ਮੀਟਿੰਗ ਲਈ ਗਈ ।ਇਸ ਮੀਟਿੰਗ ਵਿੱਚ ਪ੍ਰੋਗਰਾਮ ਅਫਸਰ ਡਾਕਟਰ ਰੇਨੂ ਮਿੱਤਲ ਅਤੇ ਡੀ ਐਮ ਸੀ ਡਾਕਟਰ ਹਰਪ੍ਰੀਤ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਇਚਾਰਜ ਬੰਗਾ ਡਾਕਟਰ ਜਸਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਸ ਸੀ ਮੁਕੰਦਪੁਰ ਡਾਕਟਰ ਜਤਿੰਦਰ ਸਿੰਘ ਜੀ ਵੱਲੋਂ ਖਾਸ ਤੌਰ ਤੇ ਭਾਗ ਲਿਆ ਗਿਆ ।ਸਿਵਿਲ ਸਰਜਨ ਡਾਕਟਰ ਜਸਪ੍ਰੀਤ ਕੌਰ ਜੀ ਨੇ ਕਿਹਾ ਕਿ ਇਮਪੈਨਲਡ ਡਾਇਗਨੋਸਟਿਕ ਸੈਂਟਰਾਂ ਦੇ ਬਿੱਲ ਅਤੇ ਉਹਨਾਂ ਦੀਆਂ ਰਿਪੋਰਟਾਂ ਨੂੰ ਚੈੱਕ ਕਰਨਾ ਯਕੀਨੀ ਬਣਾਇਆ ਜਾਵੇ ।
ਉਨਾਂ ਨੇ ਕਿਹਾ ਕਿ ਸੀ ਐਸ ਸੀ ਮੁਕੰਦਪੁਰ ਤੇ ਸੀ ਐਸ ਸੀ ਬੰਗਾ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਮਰੀਜ਼ਾਂ ਦੀ ਓ ਪੀ ਡੀ ਸਲਿਪ ਦੇਖ ਕੇ ਆਪਣਾ ਰਿਕਾਰਡ ਮੁਕੰਮਲ ਕਰਨ ਸਿਵਿਲ ਸਰਜਨ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਵਿੱਚ 14 ਡਾਇਗਨੋਸਟਿਕ ਸੈਂਟਰਾਂ ਦੀ ਇਹ ਜੋ ਮੀਟਿੰਗ ਰੱਖੀ ਗਈ ਹੈ ਇਸ ਦਾ ਮਨੋਰਥ ਸਿਹਤ ਵਿਭਾਗ ਅਤੇ ਅਲਟਰਾਸਾਊਂਡ ਇੰਪੈਨਲਡ ਡਾਇਗਨੋਸਟਿਕ ਸੈਂਟਰਾਂ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ।
ਇਸ ਮੌਕੇ ਅਲਟਰਾਸਾਊਂਡ ਇੰਪੈਨਲਡ ਡਾਇਗਨੋਸਟਿਕ ਸੈਂਟਰਾਂ ਦੇ ਨੁਮਾਇੰਦਿਆਂ ਵੱਲੋਂ ਪੂਰਾ ਭਰੋਸਾ ਦਵਾਇਆ ਗਿਆ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ ਤੇ ਉਹਨਾਂ ਨੂੰ ਗਾਈਡ ਲਾਈਨਜ਼ ਮੁਤਾਬਕ ਹੀ ਸੇਵਾਵਾਂ ਦਿੱਤੀਆਂ ਜਾਣਗੀਆਂ।
ਇਸ ਮੌਕੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ,ਹਰਨੇਕ ਸਿੰਘ ਜ਼ਿਲ੍ਹਾ ਪੀ ਐਨ ਡੀ ਟੀ ਕੋਆਰਡੀਨੇਟਰ, ਲਖਵੀਰ ਭੱਟੀ , ਨਿਰਮਲ ਸਿੰਘ ਰਾਣਾ ਵਲੋਂ ਸਪੂਰਨ ਸਹਿਯੋਗ ਦਿੱਤਾ ਗਿਆ।