ਟੀਐਸਪੀਐਲ ਵੱਲੋਂ ਅਥਲੀਟ ਮੰਜੂ ਰਾਣੀ ਨੂੰ ਵਿੱਤੀ ਸਹਾਇਤਾ ਰਾਹੀਂ ਖੇਡ ਸੱਭਿਆਚਾਰ ਪ੍ਰਫੁੱਲਤ
ਅਸ਼ੋਕ ਵਰਮਾ
ਮਾਨਸਾ, 9 ਜਨਵਰੀ2025: ਪੰਜਾਬ ਦੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਤਾਪਘਰ ਅਤੇ ਵੇਦਾਂਤਾ ਲਿਮਿਟਡ ਦੀ ਸਹਾਇਕ ਕੰਪਨੀ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐਸਪੀਐਲ) ਨੇ ਰਾਸ਼ਟਰੀ ਪੱਧਰ ਦੀ ਐਥਲੀਟ ਮੰਜੂ ਰਾਣੀ ਨੂੰ ਵਿੱਤੀ ਸਹਾਇਤਾ ਦੇਣ ਰਾਹੀਂ ਖੇਡ੍ਹ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਦੀ ਐਥਲੀਟਿਕ ਗਤੀਵਿਧੀਆਂ ਵਿੱਚ ਸਹਾਇਤਾ ਕਰਨ ਲਈ ਟੀਐਸਪੀਐਲ ਨੇ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਟੀਐਸਪੀਐਲ ਵੱਲੋਂ ਲਿਆ ਗਿਆ ਇਹ ਕਦਮ ਕੰਪਨੀ ਦੀ ਸਾਮੁਦਾਇਕ ਵਿਕਾਸ ਅਤੇ ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ, ਟੀਐਸਪੀਐਲ ਦੀ ਮੁੱਖ ਮਨੁੱਖੀ ਸੰਸਾਧਨ ਅਧਿਕਾਰੀ, ਸ਼੍ਰੀਮਤੀ ਅਭਿਲਾਸ਼ਾ ਮਾਲਵੀਆ ਤੇ ਡਿਪਟੀ ਹੈਡ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਿਟੀ ਅਬਦੁਸ ਸੱਤਾਰ ਨੇ ਮੰਜੂ ਰਾਣੀ ਦੇ ਪਿਤਾ ਨੂੰ ਸੌਂਪਿਆ।
ਟੀਐਸਪੀਐਲ ਦੇ ਮੁੱਖ ਸੰਚਾਲਨ ਅਧਿਕਾਰੀ ਪੰਕਜ ਸ਼ਰਮਾ ਨੇ ਐਥਲੀਟ ਮੰਜੂ ਰਾਣੀ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਸਾਰਾਹਨਾ ਕਰਦੇ ਹੋਏ ਕਿਹਾ, ‘ਟੀਐਸਪੀਐਲ ਵਿੱਚ, ਅਸੀਂ ਖੇਡਾਂ ਦੀ ਤਾਕਤ ਵਿੱਚ ਭਰੋਸਾ ਕਰਦੇ ਹਾਂ, ਜੋ ਜੀਵਨ ਨੂੰ ਆਕਾਰ ਦੇਣ ਅਤੇ ਮਹਾਨਤਾ ਨੂੰ ਪ੍ਰੇਰਿਤ ਕਰਨ ਦਾ ਇੱਕ ਸਾਧਨ ਹੈ। ਮੰਜੂ ਰਾਣੀ ਦਾ ਰੇਸ ਵਾਕਿੰਗ ਲਈ ਅਡਿੱਗ ਸੰਕਲਪ ਅਤੇ ਜਜ਼ਬਾ ਸੱਚਮੁਚ ਸ਼ਲਾਘਾ ਯੋਗ ਹੈ, ਅਤੇ ਸਾਨੂੰ ਉਹਨਾਂ ਦੀ ਇਸ ਯਾਤਰਾ ਵਿੱਚ ਉਨ੍ਹਾਂ ਦਾ ਸਮਰਥਨ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਅਸੀਂ ਅਜਿਹੀਆਂ ਪ੍ਰਤਿਭਾਵਾਂ ਨੂੰ ਹੱਲ੍ਹਾਸ਼ੇਰੀ ਦੇਣ ਲਈ ਵਚਨਬੱਧ ਹਾਂ, ਅਤੇ ਸਾਨੂੰ ਉਮੀਦ ਹੈ ਕਿ ਇਹ ਸਕਾਲਰਸ਼ਿਪ ਨਾ ਸਿਰਫ ਮੰਜੂ ਰਾਣੀ ਨੂੰ ਸ਼ਕਤੀਸ਼ਾਲੀ ਬਣਾਏਗੀ, ਸਗੋਂ ਹੋਰ ਨੌਜਵਾਨ ਖਿਡਾਰੀਆਂ ਨੂੰ ਵੀ ਆਪਣੇ ਸੁਪਨਿਆਂ ਨੂੰ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕਰੇਗੀ।
ਦੱਸਣਯੋਗ ਹੈ ਕਿ 26 ਸਾਲ ਦੀ ਮੰਜੂ ਰਾਣੀ ਇੱਕ ਭਾਰਤੀ ਟਰੈਕ ਐਥਲੀਟ ਹੈ ਅਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਖੈਰਾ ਖੁਰਦ ਪਿੰਡ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ 2022 ਏਸ਼ੀਅਨ ਖੇਡਾਂ ਵਿੱਚ ਮਿਕਸ ਟੀਮ 35 ਕਿਲੋਮੀਟਰ ਰੇਸ ਵਾਕ ਇਵੈਂਟ ਵਿੱਚ ਕਾਂਸੇ ਦਾ ਪਦਕ ਜਿੱਤਿਆ ਸੀ। ਇਸਦੇ ਨਾਲ ਹੀ, 2024 ਵਿਚ ਹੋਏ ਭਾਰਤੀ ਓਪਨ ਰੇਸ ਵਾਕਿੰਗ ਮੁਕਾਬਲੇ ਵਿੱਚ ਮੰਜੂ ਰਾਣੀ ਨੇ ਮਹਿਲਾਵਾਂ ਦੇ 10 ਕਿਲੋਮੀਟਰ ਅਤੇ 20 ਕਿਲੋਮੀਟਰ ਰੇਸ ਵਾਕ ਇਵੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ। ਜਿਕਰ ਕਰਨਾ ਬਣਦਾ ਹੈ ਕਿ ਟੀਐਸਪੀਐਲ ਆਪਣੇ ਵੱਖ-ਵੱਖ ਸਮਾਜਿਕ ਵਿਕਾਸ ਪ੍ਰੋਗ੍ਰਾਮਾਂ ਰਾਹੀਂ ਖੇਤਰ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਜੀਵਨ ’ਤੇ ਸਕਰਾਤਮਕ ਪ੍ਰਭਾਵ ਪਾ ਰਿਹਾ ਹੈ। ਪ੍ਰੋਜੈਕਟ ਸਿਹਤ ਰਾਹੀਂ ਸਿਹਤ ਸੇਵਾਵਾਂ ਵਿੱਚ ਸੁਧਾਰ, ਨਵੀ ਦਿਸ਼ਾ ਪ੍ਰੋਗ੍ਰਾਮ ਰਾਹੀਂ ਸਥਾਈ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਸੇ ਤਰਾਂ ਹੀ ਪ੍ਰੋਜੈਕਟ ਤਾਰਾ ਰਾਹੀਂ ਮਹਿਲਾਵਾਂ ਸਸ਼ਕਤ ਕੀਤੀਆਂ ਜਾ ਰਹੀਆਂ ਹਨ ਅਤੇ ਵੇਦਾਂਤਾ ਦੀ ਨੰਦਘਰ ਯੋਜਨਾ ਬੱਚਿਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਅਤੇ ਪੋਸ਼ਣਯੁਕਤ ਵਾਤਾਵਰਨ ਪ੍ਰਦਾਨ ਕਰ ਰਹੀ ਹੈ। ਇਹਨਾਂ ਪ੍ਰੋਗ੍ਰਾਮਾਂ ਰਾਹੀਂ, ਟੀਐਸਪੀਐਲ ਸਮਾਜਿਕ ਵਿਕਾਸ ਦੇ ਮੁੱਖ ਖੇਤਰਾਂ ਵਿਚ ਕੰਮ ਕਰ ਰਿਹਾ ਹੈ। ਕੰਪਨੀ ਇਨ੍ਹਾਂ ਪ੍ਰੋਗ੍ਰਾਮਾਂ ਰਾਹੀਂ ਸਕਾਰਾਤਮਕ ਬਦਲਾਅ ਲਿਆਉਣ ਦੇ ਨਾਲ ਨਾਲ ਭਾਈਚਾਰਿਆਂ ਨੂੰ ਮਜਬੂਤ ਅਤੇ ਹਜ਼ਾਰਾਂ ਲੋਕਾਂ ਲਈ ਇੱਕ ਰੌਸ਼ਨ ਤੇ ਖੁਸ਼ਹਾਲ ਭਵਿੱਖ ਵੱਲ ਰਾਹ ਪ੍ਰਦਾਨ ਕਰ ਰਹੀ ਹੈ।
ਤਲਵੰਡੀ ਸਾਬੋ ਪਾਵਰ ਲਿਮਿਟਡ ਬਾਰੇ
ਵੇਦਾਂਤਾ ਦਾ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐਸਪੀਐਲ) ਇੱਕ ਸੁਪਰਕ੍ਰਿਟੀਕਲ ਵਿਸ਼ਵ-ਪੱਧਰੀ ਥਰਮਲ ਪਾਵਰ ਪਲਾਂਟ ਹੈ, ਜੋ ਬਣਾਵਾਲਾ ਜਿਲ੍ਹਾ ਮਾਨਸਾ ਪੰਜਾਬ ਵਿੱਚ ਸਥਿਤ ਹੈ। ਟੀਐਸਪੀਐਲ ਵੱਲੋਂ ਪੈਦਾ ਕੀਤੀ ਹੋਈ 100ਫੀਸਦੀ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਦਿੱਤੀ ਜਾ ਰਹੀ ਹੈ। ਟੀਐਸਪੀਐਲ ਵਿਸ਼ਵ ਗੁਣਵੱਤਾ ਦੇ ਮਿਆਰਾਂ ਅਨੁਸਾਰ ਵਾਤਾਵਰਣ ਅਤੇ ਸੁਰੱਖਿਆ ਪ੍ਰਥਾਵਾਂ ਨੂੰ ਲਾਗੂ ਕਰਦਾ ਹੈ, ਜਿਸ ਕਰਕੇ ਇਹ ਪੰਜਾਬ ਦਾ ਸਭ ਤੋਂ ਗਰੀਨ ਥਰਮਲ ਪਾਵਰ ਪਲਾਂਟ ਬਣ ਗਿਆ ਹੈ ਅਤੇ ਦੇਸ਼ ਵਿੱਚ ਅਗਰਿਮ ਜ਼ੀਰੋ-ਹਾਨੀ, ਜ਼ੀਰੋ-ਵਿਸ਼ਾਟ, ਜ਼ੀਰੋ-ਨਿਰਗਮ ਥਰਮਲ ਪਾਵਰ ਉਤਪਾਦਕਾਂ ਵਿੱਚੋਂ ਇੱਕ ਹੈ। ਇਹ ਪਲਾਂਟ ਆਪਣੇ ਸਥਾਪਨਾ ਵੇਲ਼ੇ ਤੋਂ ਹੀ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ ਹੈ।