ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਵਲੋਂ ਜਾਗਰੂਕਤਾ ਕੈਂਪ
10 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਜਾਵੇਗਾ ਆਯੋਜਿਤ ਜ਼ਿਲ੍ਹਾ ਫੀਲਡ ਅਫਸਰ
ਸ਼੍ਰੀ ਮੁਕਤਸਰ ਸਾਹਿਬ , 9 ਜਨਵਰੀ
ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਫੀਲਡ ਅਫਸਰ ਸ੍ਰੀ ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੇਰੁਜਗਾਰ ਵਿਅਕਤੀਆਂ ਲਈ ਸਵੈ-ਰੋਜਗਾਰ ਧੰਦੇ ਸਥਾਪਤ ਕਰਨ ਲਈ ਪੰਜਾਬ ਸਰਕਾਰ ਵੱਲੋ ਚੁੱਕੇ ਜਾ ਰਹੇ ਕਦਮਾਂ ਤਹਿਤ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ( ਬੈਕ ਫਿੰਕੋ ) ਸ੍ਰੀ ਮੁਕਤਸਰ ਸਾਹਿਬ ਵੱਲੋ ਆਰਥਿਕ ਤੌਰਤੇ ਕੰਮਜੌਰ ਵਰਗ,ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਵਿਅਕਤੀਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਤਹਿਤ ਪੰਜਾਬ ਸਰਕਾਰ ਅਤੇ ਰਾਸਟਰੀ ਕਾਰਪੋਰੇਸ਼ਨਾਂ ( NMDFC ਅਤੇ NBCFDC ) ਦੇ ਸਹਿਯੋਗ ਨਾਲ ਦਿੱਤੇ ਜਾਂਦੇ ਕਰਜਿਆਂ ਦੀ ਜਾਣਕਾਰੀ ਦੇਣ ਲਈ ਡਾ. ਬੀ.ਆਰ.ਅੰਬੇਦਕਰ ਭਵਨ, ਬਠਿੰਡਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹਾ ਪੱਧਰੀ ਜਾਗਰੂਕਤਾ ਕੈਪ 10 ਜਨਵਰੀ 2025 (ਦਿਨ ਸ਼ੁਕਰਵਾਰ) ਨੂੰ ਸਵੇਰੇ 11-00 ਵਜੇ ਲਗਾਇਆ ਜਾ ਰਿਹਾ ਹੈ।
ਬੈਕ ਫਿੰਕੋ ਦੇ ਚੇਅਰਮੈਨ ਸ੍ਰੀ ਸੰਦੀਪ ਸੈਣੀ ਦੀ ਯੋਗ ਅਗਵਾਈ ਅਤੇ ਕਾਰਜਕਾਰੀ ਡਾਇਰੈਕਟਰ ਸ੍ਰੀ ਸੰਦੀਪ ਹੰਸ. ਆਈ.ਏ.ਐਸ ਦੇ ਹੁਕਮਾਂ ਤਹਿਤ ਲਗਾਏ ਜਾ ਰਹੇ ਕੈਪ ਵਿੱਚ ਕਰਜਾ ਪ੍ਰਾਪਤ ਕਰਨ ਸਬੰਧੀ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਇਸ ਜਾਗਰੂਕਤਾਂ ਕੈਂਪ ਵਿੱਚ ਕਾਰਪੋਰੇਸ਼ਨ ਵੱਲੋ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ, ਫੈਬਰੀਕੇਸ਼ਨ ਯੂਨਿਟ,ਕਾਰਪੈਟਰੀ ਯੂਨਿਟ, ਜਨਰਲ ਸਟੋਰ ਟੇਲਰਿੰਗ ਸ਼ਾਪ, ਇਲੈਕਟ੍ਰੀਕਲ ਰਿਪੋਅਰ ਸ਼ਾਪ , ਬਿਉਟੀ ਪਾਰਲਰ ਆਦਿ ਸਮੇਤ 55 ਵੱਖ ਵੱਖ ਸਵੈ ਰੋਜਗਾਰ ਧੰਦਿਆਂ ਦੀ ਸਥਾਪਤੀ ਲਈ ਅਤੇ ਗਰੀਬ ਵਰਗ ਦੇ ਪੜੇ ਲਿਖੇ ਨੋਜਵਾਨਾਂ ਨੂੰ ਐਜੂਕੇਸ਼ਨ ਸਕੀਮ ਅਧੀਨ ਦਿੱਤੇ ਜਾਣ ਵਾਲ ਕਰਜਿਆਂ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਟਾਰਗੇਟ ਗਰੁੱਪ ਦੇ ਲੋੜਵੰਦ ਵਿਅਕਤੀਆਂ ਨੂੰ ਕਰਜੇ ਦੇ ਸਕੀਮਾਂ ਦੀ ਜਾਣਕਾਰੀ ਦੇਣ ਉਪਰੰਤ ਮੌਕੇ ਤੇ ਕਰਜਾ ਫਾਰਮ ਵੀ ਭਰੇ ਜਾਣਗੇ।