ਗਰਭਵਤੀ ਔਰਤਾਂ ਨੂੰ ਸਰਕਾਰੀ ਸੰਸਥਾ ’ਚ ਜਣੇਪੇ ਲਈ ਕੀਤਾ ਉਤਸਾਹਿਤ : ਡਾ.ਨਵਦੀਪ ਕੋਰ
- 100 ਦਿਨਾਂ ਦੇ ਟੀ.ਬੀ ਕੈਂਪਨ ਸੰਬਧੀ ਜਾਰੀ ਹਨ ਜਾਗਰੂਕਤਾ ਗਤੀਵਿਧੀਆਂ।
ਫਤਿਹਗੜ੍ਹ ਸਾਹਿਬ / ਬੱਸੀ ਪਠਾਣਾ , 9 ਜਨਵਰੀ 2025 : ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਦਵਿੰਦਰਜੀਤ ਕੋਰ ਦੇ ਦਿਸ਼ਾ ਨਿਰਦੇਸ਼ ਹੇਠ ਪੀ.ਐਚ.ਸੀ ਨੰਦਪੁਰ ਕਲੋੜ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੋਰ ਦੀ ਅਗਵਾਈ ਅਧੀਨ ਪੀ.ਐਚ.ਸੀ ਨੰਦਪੁਰ ਕਲੋੜ ਵਿੱਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਮਨਾਂੳਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੋਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਅਤੇ 23 ਤਾਰੀਕ ਨੂੰ ਹਰੇਕ ਗਰਭਵਤੀ ਔਰਤਾਂ ਦਾ ਐਟੀਨੇਟਲ ਚੈਕਅੱਪ ਕੀਤਾ ਜਾਂਦਾ ਹੈ, ਤਾਂ ਜੋ ਹਾਈ ਰਿਸਕ ਪ੍ਰੈਗਨੇਸੀ ਦੀ ਜਲਦ ਤੋਂ ਜਲਦ ਪਛਾਣ ਹੋ ਸਕੇ ਅਤੇ ਸਮਾਂ ਰਹਿੰਦੇ ਹਾਈ ਰਿਸਕ ਪੈ੍ਰਗਨੇਸੀ ਦੇ ਜੋਖਿਮ ਨੂੰ ਘਟਾਇਆ ਜਾ ਸਕੇ। ਤਾਂਕਿ ਉਹ ਗਰਭਵਤੀ ਔਰਤ ਸਿਹਤਮੰਦ ਬੱਚੇ ਨੂੰ ਜਨਮ ਦੇ ਸਕੇ ਅਤੇ ਖੁਦ ਵੀ ਸਿਹਤਮੰਦ ਰਹੇ। ਜਿਸ ਕਰਕੇ ਖਤਰੇ ਦੇ ਚਿੰਨ ਵਾਲੀ ਗਰਭਵਤੀ ਔਰਤ ਦਾ ਡਾਕਟਰ ਕੋਲੋਂ ਚੈਕ ਅੱਪ ਲਈ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਹੋਈ ਹੈ। ਇਸ ਮੌਕੇ ਉਨ੍ਹਾਂ ਨੇ ਗਰਭਵਤੀ ਔਰਤਾਂ ਨੂੰ ਸਰਕਾਰੀ ਹਸਪਤਾਲ ’ਚ ਮਿਲਦੀਆਂ ਸਹੂਲਤਾਂ ਦਾ ਫਾਇਦਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਰਕਾਰੀ ਸੰਸਥਾਂ ’ਚ ਜਣੇਪਾ ਕਰਵਾਉਣ ਲਈ ਉਤਸਾਹਿਤ ਕੀਤਾ।
ਇਸ ਦੇ ਨਾਲ ਉਨ੍ਹਾਂ ਨੂੰ ਪੌਸਟਿਕ ਖੁਰਾਕ ਅਤੇ ਵਧੀਆ ਖਾਣ ਪੀਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੋਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੋਰ ਵੱਲੋ ਟੀ.ਬੀ ਦੀ 100 ਦਿਨਾਂ ਮੁਹਿੰਮ ਸਬੰਧੀ ਕਿਹਾ ਕਿ ਸਰਕਾਰ ਵੱਲੋਂ 100 ਦਿਨਾਂ ਟੀ.ਬੀ ਮੁਕਤ ਭਾਰਤ ਮੁਹਿੰਮ ਦੀ ਸਫਲਤਾ ਲਈ ਪਿੰਡਾਂ ਵਿੱਚ ਸਰਵੇਖਣ ਕਰਵਾਇਆ ਜਾ ਰਿਹਾ ਹੈ।ਇਸ ਦੌਰਾਨ ਸ਼ੱਕੀ ਮਰੀਜਾਂ ਦੀ ਸਕਰੀਨਿੰਗ ਕੀਤੀ ਜਾਣੀ ਹੈ ਅਤੇ ਸ਼ੱਕੀ ਟੀ.ਬੀ ਮਰੀਜਾਂ ਦੇ ਐਕਸ-ਰੇ ਅਤੇ ਬਲਗਮ ਦੀ ਜਾਂਚ ਕਰਵਾਈ ਜਾ ਰਹੀ ਹੈ।ਜਿਸ ਨਾਲ ਭਾਰਤ ਨੂੰ ਟੀ.ਬੀ ਮੁਕਤ ਕਰਨ ਲਈ ਮਰੀਜਾਂ ਦਾ ਇਲਾਜ਼ ਸਮੇਂ ਸਿਰ ਸ਼ੁਰੂ ਹੋ ਸਕੇ।ਉਨ੍ਹਾਂ ਕਿਹਾ ਕਿ ਆਸ਼ਾ ਵਰਕਰਜ਼ ਆਪਣੇ ਏਰੀਏ ਵਿੱਚ ਸਰਵੇ ਦੌਰਾਨ 60 ਸਾਲ ਦੀ ਉਮਰ ਦੇ ਬਜੁਰਗ,ਸ਼ੂਗਰ ਮਰੀਜ,ਕਮਜੋਰ ਆਬਾਦੀ ਵਾਲੇ ਖੇਤਰ,ਭੱਠੇ,ਝੁਗੀਆਂ,ਐਚ.ਆਈ.ਵੀ ਮਰੀਜ,ਟੀ.ਬੀ ਮਰੀਜ ਜਿਸ ਦਾ ਇਲਾਜ਼ 5 ਸਾਲਾ ਵਿੱਚ ਹੋ ਚੁੱਕਾ ਹੋਵੇ ਅਤੇ ਉਨ੍ਹਾਂ ਦੇ ਸੰਪਰਕ ਵਾਲਿਆਂ ਨੂੰ ਕਵਰ ਕੀਤਾ ਜਾਵੇਗਾ।