ਸਿਵਲ ਡਿਫੈਂਸ ਦੀ ਵਾਰਡਨ ਸਰਵਿਸ ਪੋਸਟ ਨੰਬਰ 09 ਵੱਲੋਂ ਸਾਲ 2025 ਦਾ ਕੈਲੰਡਰ ਜਾਰੀ
ਰੋਹਿਤ ਗੁਪਤਾ
ਬਟਾਲਾ, 9 ਜਨਵਰੀ ਜਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਗੁਰਦਾਸਪੁਰ ਦੇ ਅਨੁਸਾਰ ਚੱਲ ਰਹੇ ਜਾਗਰੂਕਤਾ ਅਭਿਆਨ ਨੂੰ ਹੋਰ ਅਗਾਂਹ ਵਧਾਉਂਦੇ ਹੋਏ ਸਥਾਨਕ ਸਿਵਲ ਡਿਫੈਂਸ ਦੀ ਵਾਰਡਨ ਸਰਵਿਸ ਪੋਸਟ ਨੰ:-09 ਵੱਲੋਂ ਸਾਲ 2025 ਦਾ ਕੈਲੰਡਰ ਰਾਵੇਲ ਸਿੰਘ ਜਿਲ੍ਹਾ ਕਮਾਂਡਰ ਗੁਰਦਾਸਪੁਰ ਅਤੇ ਮਨਪ੍ਰੀਤ ਸਿੰਘ ਜਿਲ੍ਹਾ ਕਮਾਂਡਰ ਅਮ੍ਰਿਤਸਰ ਮੌਜੂਦਗੀ ਵਿੱਚ ਬਟਾਲੀਅਨ ਸਟਾਫ ਅਫਸਰ ਪੰਜਾਬ ਹੋਮ ਗਾਰਡਸ ਦੇ ਨਾਲ ਸਟੋਰ ਇੰਚਾਰਜ ਸਿਵਲ ਡਿਫੈਂਸ ਦਵਿੰਦਰ ਸਿੰਘ ਭੰਗੂ ਪੋਸਟ ਵਾਰਡਨ ਧਰਮਿੰਦਰ ਸ਼ਰਮਾ ਵੱਲੋਂ ਜਾਰੀ ਕੀਤਾ ਗਿਆ ।
ਇਸ ਮੌਕੇ ਕੰਵਲਜੀਤ ਸਿੰਘ ਰਿਆੜ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਡਾ. ਕੁਲਵਿੰਦਰ ਸਿੰਘ, ਸੈਕਟਰ ਵਾਰਡਨ ਦਲਜਿੰਦਰ ਸਿੰਘ, ਸੈਕਟਰ ਵਾਰਡਨ ਰਾਘਵ ਗੁਪਤਾ, ਸੈਕਟਰ ਵਾਰਡਨ ਡਾ. ਅਮਨਪ੍ਰੀਤ ਸਿੰਘ ਆਦਿ ਹਾਜਰ ਸਨ ।
ਇਸ ਮੌਕੇ ਮਨਪ੍ਰੀਤ ਸਿੰਘ ਨੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਂਵਾ ਦਿੱਤੀਆਂ ਅਤੇ ਮਨੁੱਖੀ ਜਾਨ-ਮਾਲ ਦੀ ਸੇਵਾ ਲਈ ਸਿਵਲ ਡਿਫੈਂਸ ਵਲੰਟੀਅਰਾਂ ਨੂੰ ਪ੍ਰੇਰਿਤ ਕੀਤਾ ਅਤੇ ਨਾਲ ਹੀ ਸਿਵਲ ਡਿਫੈਂਸ ਵੱਲੋਂ ਚਲ ਰਹੇ ਸਿੱਖਿਆ ਕੈਂਪਾ ਦੀ ਸ਼ਲਾਘਾ ਕੀਤੀ।
ਅਖੀਰ ਚ ਪੋਸਟ ਵਾਰਡਨ ਧਰਮਿੰਦਰ ਸ਼ਰਮਾਂ ਵੱਲੋਂ ਨਿਸ਼ਕਾਮ ਸੇਵਾ ਕਰਨ ਲਈ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਹਰੇਕ ਨਾਗਰਿਕ ਆਪਣਾ ਫਰਜ ਸਮਝਦੇ ਹੋਏ ਸਿਵਲ ਡਿਫੈਂਸ ਦੇ ਮੈਂਬਰ ਬਣ ਕੇ ਸੁਰੱਖਿਆ ਦੇ ਗੁਰ ਸਿੱਖਣ ਅਤੇ ਉਪਰੰਤ ਕਿਸੇ ਵੀ ਆਫਤਾਂ ਨੂੰ ਨਜਿੱਠਣ ਲਈ, ਆਪਣਾ ਬਣਦਾ ਫਰਜ ਨਿਭਾ ਸਕਣ ।