ਭਾਰਤੀ ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਸਰਕਾਰੀ ਸਕੂਲ ਵਿੱਚ ਬੂਟੇ ਲਗਵਾਏ
ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਾਈ ਜ਼ਿਲ੍ਹੇ ਦੇ ਹਰ ਪਿੰਡ ਸ਼ਹਿਰ ਤੱਕ ਕਲੀਨ ਤੇ ਗ੍ਰੀਨ ਡ੍ਰਾਈਵ ਜਾਗਰੂਕਤਾ ਮੁਹਿੰਮ ਤਹਿਤ ਬੂਟੇ ਲਗਵਾਏ ਜਾਣਗੇ ਤੇ ਸਫ਼ਾਈ ਕਰਵਾਈ ਜਾਵੇਗੀ :ਪਰਮਿੰਦਰ ਸੈਣੀ
ਰੋਹਿਤ ਗੁਪਤਾ
ਗੁਰਦਾਸਪੁਰ 9 ਜਨਵਰੀ- ਭਾਰਤੀ ਫ਼ੌਜ ਦੀ ਪੈਂਥਰ ਡਿਵੀਜ਼ਨ, ਵਜਰਾ ਕੋਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ,ਆਈਏਐੱਸ ਜੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਾਂਝੇ ਤੌਰ ਤੇ ਤਿੱਬੜੀ ਮਿਲਟਰੀ ਸਟੇਸ਼ਨ ਨਾਲ ਲੱਗਦੇ ਪੰਜ ਕਿਲੋਮੀਟਰ ਦੇ ਪਿੰਡਾਂ ਵਿੱਚ ਚਲਾਈ ਜਾ ਰਹੀ ਕਲੀਨ ਐਂਡ ਗਰੀਨ ਮੁਹਿੰਮ ਤਹਿਤ ਅੱਜ ਸਰਕਾਰੀ ਮਿਡਲ ਤੇ ਪ੍ਰਇਮਰੀ ਸਕੂਲ ਚਾਵੇ ਵਿੱਚ ਐੱਸ ਐੱਸ ਐਮ ਕਾਲਜ ਦੀਨਾਨਗਰ ਦੇ ਐਨਐੱਸਐੱਸ ਵਲੰਟੀਅਰਾ ਵੱਲੋ ਸਥਾਨਿਕ ਲੋਕਾ ਦੇ ਸਹਿਜੋਗ ਨਾਲ ਬੂਟੇ ਲਗਵਾਏ ਗਏ ਤੇ ਸਫ਼ਾਈ ਕੀਤੀ ਗਈ। ਇਸ ਮੁਹਿੰਮ ਵਿੱਚ ਫ਼ੌਜ ਦੇ ਅਧਿਕਾਰੀ ਅਤੇ ਪਰਮਿੰਦਰ ਸਿੰਘ ਸੈਣੀ, ਜ਼ਿਲ੍ਹਾ ਗਾਈਡੈਂਸ ਕਾਊਂਸਲਰ -ਕਮ- ਜਿਲ੍ਹਾ ਨੋਡਲ ਅਫਸਰ (ਕਲੀਨ ਤੇ ਗ੍ਰੀਨ ਡ੍ਰਾਈਵ)ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀ ਸ਼ਾਮਲ ਹੋਏ।
ਐੱਸ ਐੱਸ ਐਮ ਕਾਲਜ ਦੇ ਐਨ ਐੱਸ ਐੱਸ ਵਾਲੰਟਰੀਆ ਵੱਲੋ ਸਥਾਨਿਕ ਨਿਵਾਸੀਆਂ ਦੀ ਮਦਦ ਨਾਲ ਸਕੂਲ ਵਿੱਚ ਤੇ ਸੜਕ ਕਿਨਾਰੇ ਪਏ ਕੂੜੇ ਨੂੰ ਸਾਫ਼ ਕੀਤਾ ਗਿਆ ,ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਬੂਟੇ ਵੀ ਵੰਡੇ ਗਏ।ਇਸ ਮੌਕੇ ਪਰਮਿੰਦਰ ਸੈਣੀ ਨੇ ਕਿਹਾ ਕਿ ਡਿਪਟੀ ਕਮਿਸਨਰ ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਗੁਪਤਾ ਆਈਏਐਸ ਜੀ ਦੀਆ ਹਦਾਇਤਾ ਦੀ ਪਾਲਣਾ ਕਰਦਿਆ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਜ਼ਿਲ੍ਹੇ ਦੇ ਹਰ ਸਕੂਲ ,ਪਿੰਡ ਤੇ ਸਹਿਰ ਨੂੰ ਇਸ ਮੁਹਿੰਮ ਤਹਿਤ ਕਵਰ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਲੋਕਾਂ ਨੂੰ ਆਪਣਾ ਚੌਗਿਰਦਾ ਸਾਫ਼-ਸੁਥਰਾ ਤੇ ਹਰਾ-ਭਰਾ ਰੱਖਣ ,ਪੌਦੇ ਲਗਵਾਉਣ ਤੇ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੱਧ ਵੀ ਕੀਤਾ ਜਾ ਰਿਹਾ ਹੈ। ਇਹ ਮੁਹਿੰਮ ਫਰਵਰੀ 2025 ਤੱਕ ਚੱਲੇਗੀ।ਇਸ ਮੌਕੇ ਤੇ ਸਕੂਲ ਸਟਾਫ ਸਮੇਤ ਐਨਐੱਸਐੱਸ ਅਫਸਰ ਪ੍ਰੋਫੈਸਰ ਪ੍ਰਬੋਧ ਗਰੋਵਰ, ਪ੍ਰੋ. ਸੁਸ਼ਮਾ, ਪ੍ਰੋ ਸੁਬੀਰ ਅਤੇ ਪ੍ਰੋ ਰਮਨਜੀਤ ਕੌਰ ਹਾਜ਼ਰ ਸਨ।