ਮਾਲੇਰਕੋਟਲਾ 'ਚ ਬਿਜਲੀ ਬੋਰਡ ਦੇ ਭਖਦੇ ਮਸਲਿਆਂ ਸਬੰਧੀ ਮੁਲਾਜ਼ਮ ਯੂਨਾਈਟਿਡ ਔਰਗੇਨਾਈਜ਼ੇਸ਼ਨ ਪੀ.ਐਸ.ਪੀ.ਸੀ.ਐਲ./ਪੀ.ਐਸ.ਟੀ.ਸੀ.ਐਲ. ਦੀ ਹੰਗਾਮੀ ਮੀਟਿੰਗ ਸੰਪੰਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 8 ਜਨਵਰੀ 2024, ਮੁਲਾਜ਼ਮ ਯੂਨਾਈਟਿਡ ਔਰਗੇਨਾਈਜੇਸ਼ਨ ਪੀ.ਐਸ.ਪੀ.ਸੀ.ਐਲ./ ਪੀ.ਐਸ.ਟੀ.ਸੀ.ਐਲ. ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪਣਾ ਰੋਸ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਮੈਨੇਜਮੈਂਟ ਦੇ ਖਿਲਾਫ ਪ੍ਰਗਟ ਕੀਤਾ। ਜਿਸ ਵਿੱਚ ਮੁੱਖ ਮੰਗ ਸੀ.ਆਰ.ਏ. 289/16 ਦੇ ਸਹਾਇਕ ਲਾਈਨਮੈਨਾਂ ਨੂੰ 6 ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਇੱਕੋ ਸਮੇਂ ਵਿੱਚ ਲਾਈਨਮੈਨ ਨਹੀਂ ਬਣਾਇਆ ਗਿਆ, ਬਿਜਲੀ ਬੋਰਡ ਦੀ ਮੈਨੇਜਮੈਂਟ ਦੀ ਕੰਮਕਾਰ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਹੈ। ਦੂਜੀ ਮੰਗ ਸੀ.ਆਰ.ਏ. 295/19 ਦੇ ਟਰਮੀਨੇਟ ਹੋਏ 29 ਸਾਥੀਆਂ ਨੂੰ ਜਲਦੀ ਬਹਾਲ ਕੀਤਾ ਜਾਵੇ। 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਨੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਸੀ.ਆਰ.ਏ. 299/22 ਦੇ ਭਰਤੀ ਹੋਏ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਸਕੇਲ ਦਿੱਤੇ ਜਾਣ। ਆਈ.ਟੀ.ਆਈ. ਅਪ੍ਰੈਂਟਿਸ ਪਾਸ ਸਾਥੀਆਂ ਨੂੰ ਜਲਦੀ ਤੋਂ ਜਲਦੀ ਰੋਜ਼ਗਾਰ ਦਿੱਤਾ ਜਾਵੇ ਕਿਉਂਕਿ ਮਹਿਕਮੇ ਵਿੱਚ ਅਸਾਮੀਆਂ ਖਾਲੀ ਹਨ। ਜੇਕਰ ਇਨ੍ਹਾਂ ਮੰਗਾਂ ਦਾ ਹੱਲ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਹੱਲ ਨਾ ਕੀਤਾ ਤਾਂ ਜੱਥੇਬੰਦੀ ਵੱਲੋਂ ਜਲਦੀ ਹੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਡਵੀਜ਼ਨ ਮਾਲੇਰਕੋਟਲਾ ਦੇ ਪ੍ਰਧਾਨ ਸਾਬਰ ਅਲੀ ਜੀ ਨੂੰ ਸੂਬਾ ਕਮੇਟੀ ਵਿੱਚ ਲਏ ਜਾਣ ’ਤੇ ਜੱਥੇਬੰਦੀ ਦੇ ਮੈਂਬਰਾਂ ਵੱਲੋਂ ਵਧਾਈ ਦਿੱਤੀ ਗਈ ਤੇ ਉਨ੍ਹਾਂ ਦੀ ਜਗ੍ਹਾ ਜਸਬੀਰ ਸਿੰਘ ਨੌਧਰਾਣੀ ਨੂੰ ਡਵੀਜ਼ਨ ਮਾਲੇਰਕੋਟਲਾ ਦਾ ਪ੍ਰਧਾਨ ਚੁਣਿਆ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਗੁਰਦੇਵ ਸਿੰਘ ਲਸੋਈ, ਜਾਫਰ ਇਕਬਾਲ ਖਾਨ, ਹਰਵਿੰਦਰ ਸਿੰਘ ਪ੍ਰੈਸ ਸਕੱਤਰ, ਪ੍ਰਦੀਪ ਸ਼ਰਮਾ, ਰਵੀ ਜੋਸ਼ੀ, ਰਾਜਵਿੰਦਰ ਸਿੰਘ ਸੰਦੌੜ, ਜਗਜੀਤ ਸਿੰਘ, ਮੁਹੰਮਦ ਸ਼ਬੀਰ, ਜਸਪ੍ਰੀਤ ਸਿੰਘ, ਜਗਦੀਪ ਤੱਖਰ, ਸ਼ਕੀਲ ਖੁਰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਥੀ ਮੌਜੂਦ ਸਨ।