ਗੁਰੂਦੁਆਰਾ ਟਾਹਲੀ ਸਾਹਿਬ ਗਾਹਲੜੀ ਵਿਖੇ ਮੱਥਾ ਟੇਕਣ ਗਏ ਸ਼ਰਧਾਲੂ ਦਾ ਬਾਹਰੋੋ ਮੋਟਰ ਚੋਰੀ ,ਘਟਨਾ ਹੋਈ ਸੀਸੀਟੀਵੀ ਕੈਮਰੇ ਵਿਚ ਕੈਦ
ਰੋਹਿਤ ਗੁਪਤਾ
ਗੁਰਦਾਸਪੁਰ,7 ਜਨਵਰੀ ਗੁਰੂਦੁਆਰਾ ਸ਼੍ਰੀ ਟਾਹਲੀ ਸਾਹਿਬ ਵਿਖੇ ਅੰਦਰ ਮੱਥਾ ਟੇਕਣ ਗਏ ਸ਼ਰਧਾਲੂ ਦਾ ਬਾਹਰੋਂ ਮੋਟਰਸਾਈਕਲ ਚੋਰੀ ਹੋਣਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਚੋਰੀ ਦੀ ਘਟਨਾ ਗੁਰੂਦੁਆਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਦੇ ਮਾਲਕ ਕੁਲਬੀਰ ਸਿੰਘ ਵਾਸੀ ਸੱਦਾ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਸ਼ਾਮ ਵੇਲੇ ਗੁਰੂਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਸੀ ਜਦ 10 ਮਿੰਟ ਬਾਆਦ ਮੱਥਾ ਟੇਕ ਕੇ ਵਾਪਸ ਆਇਆ ਤਾਂ ਬਾਹਰੋ ਮੋਟਰਸਾਈਕਲ ਗਾਇਬ ਸੀ। ਉਨਾਂ ਦੱਸਿਆ ਜਦ ਇਸ ਸੰਬੰਧੀ ਗੁਰੂਦੁਆਰਾ ਸਾਹਿਬ ਦੇ ਪ੍ਰਬੰਧਕਾ ਨੂੰ ਸੂਚਿਤ ਕੀਤਾ ਗਿਆ ਤਾਂ ਉਨਾਂ ਵੱਲੋ ਜਦ ਗੁਰੂਦੁਆਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਗਏ ਤਾਂ ਇਕ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਲਿਜਾਦਾ ਨਜਰ ਆਇਆ ਹੈ ਇਸ ਸੰਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਪੁਲਸ ਵੱਲੋ ਸੀਸੀਟੀਵੀ ਕੈਮਰਿਆ ਦੇ ਆਧਾਰ ਚੋਰ ਦੀ ਭਾਲ ਕੀਤੀ ਜਾ ਰਹੀ ਹੈ।