ਅਸਲਾ ਲਾਇਸੰਸ ਧਾਰਕ ਆਪਣੇ ਅਸਲਾ ਲਾਇਸੰਸ ਈ. ਸੇਵਾ ਸੋਫਟਵੇਅਰ ਰਾਂਹੀ ਸੇਵਾ ਕੇਂਦਰਾਂ ਵਿੱਚ ਤੁਰੰਤ ਨਵੀਨ ਕਰਵਾਉਣ
ਸ੍ਰੀ ਮੁਕਤਸਰ ਸਾਹਿਬ 7 ਜਨਵਰੀ 2025- ਗੁਰਪ੍ਰੀਤ ਸਿੰਘ ਥਿੰਦ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਅਸਲਾ ਧਾਰਕਾਂ ਵਲੋ ਆਪਣੇ ਅਸਲਾ ਲਾਇਸੰਸ ਮਿਤੀ 01 ਜਨਵਰੀ 2020 ਤੋ ਬਾਅਦ ਆਪਣੇ ਅਸਲਾ ਲਾਇਸੰਸ ਸੇਵਾ ਕੇਂਦਰ ਵਿੱਚ ਈ ਸੇਵਾ ਸੋਫਟਵੇਅਰ ਰਾਂਹੀ ਨਵੀਨਤਾ ਜਾਂ ਕੋਈ ਵੀ ਸਰਵਿਸ ਪ੍ਰਾਪਤ ਨਹੀ ਕੀਤੀ ਗਈ ਤਾਂ ਉਹ ਤੁਰੰਤ ਆਪਣਾ ਅਸਲਾ ਲਾਇਸੰਸ ਨਵੀਨ ਕਰਵਾਉਣ ਜਾਂ ਕੈਂਸਲ ਜਾਂ ਮ੍ਰਿਤਕ ਅਸਲਾ ਲਾਇਸੰਸ ਤੇ ਦਰਜ਼ ਅਸਲੇ ਸਬੰਧੀ ਨਿਪਟਾਰਾ ਆਦਿ ਕਰਵਾਉਣ ਲਈ 31 ਜਨਵਰੀ 2025 ਤੱਕ ਹਰ ਹਾਲਤ ਵਿੱਚ ਨਜ਼ਦੀਕੀ ਸੇਵਾ ਕੇਂਦਰ ਪਾਸ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ।
ਉਹਨਾਂ ਅੱਗੇ ਦੱਸਿਆ ਕਿ ਈ.ਗਵਰਨੈਸ ਸੁਸਾਇਟੀ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਮੋਹਾਲੀ ਦੇ ਪੱਤਰ ਅਨੁਸਾਰ 1 ਫਰਵਰੀ .2025 ਤੋਂ ਬਾਅਦ ਉਹਨਾਂ ਅਸਲਾ ਲਾਇਸੰਸ ਤੇ ਕੋਈ ਸਰਵਿਸ ਅਪਲਾਈ ਨਹੀ ਕੀਤੀ ਜਾਵੇਗੀ ਅਤੇ ਸਬੰਧਿਤ ਅਸਲਾ ਲਾਇਸੰਸ ਤੁਰੰਤ ਕੈਂਸਲ ਕਰਨ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।