ਨਵਾਂਸਹਿਰ ਪੁਲਿਸ ਵਲੋ ਇੱਕ ਨਵੀਂ ਪਹਿਲਕਦਮੀ ਦੀ ਸ਼ਰੂਆਤ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ ,1 ਜਨਵਰੀ 2025 :
SSP ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ: ਮਹਿਤਾਬ ਸਿੰਘ, ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਰਾਜ ਕੁਮਾਰ ਬਜਾੜ੍ਹ, ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਸ਼ਹਿਰ ਦੀ ਅਗਵਾਈ ਹੇਠ ਨਵਾਂਸ਼ਹਿਰ ਥਾਣਾ ਸਿਟੀ ਏਰੀਆ ਵਿੱਚ ਸਮਾਜ ਸੇਵੀ ਤੇ ਸ਼ਹਿਰ ਦੇ ਪ੍ਰਮੁੱਖ ਵਿਅਕਤੀਆ ਜਿਹਨ੍ਹਾ ਵਿੱਚ ਮੱਖ ਤੋਰ ਤੇ ਸ਼੍ਰੀ ਰਾਜਪਾਲ ਸਿੰਘ ਰਿਟਾ: ਪ੍ਰਿੰਸੀਪਲ ਵਾਸੀ ਨਵਾਂਸ਼ਹਿਰ ਹਾਲ ਵਾਸੀ ਯੂ.ਐਸ.ਏ, ਬਲਵੀਰ ਸਿੰਘ ਪਾਬਲਾ ਵਾਸੀ ਬਰਨਾਲਾ ਦੇ ਸਹਿਯੋਗ ਨਾਲ ਨਵਾਂਸ਼ਹਿਰ ਸਿਟੀ ਵਿੱਚ ਬਹੁਤ ਹੀ ਅਡਵਾਂਸ ਕਿਸਮ ਦੇ 08 ਸੀ.ਸੀ.ਟੀ.ਵੀ ਕੈਮਰੇ, ਜੋ ਦਿਨ ਅਤੇ ਰਾਤ ਸਮੇ ਇਹਨਾ ਦੇ ਦਾਇਰੇ ਵਿੱਚ ਆਉਣ ਵਾਲੀ ਹਰ ਇੱਕ ਗੱਡੀ ਦਾ ਰਜਿਸ਼ਟ੍ਰੇਸ਼ਨ ਨੰਬਰ ਪੜ੍ਹਨ ਅਤੇ ਵਿਅਕਤੀ ਦੀ ਸ਼ਨਾਖਤ ਨੂੰ ਯਕੀਨੀ ਕਰਨ ਯੋਗ ਹਨ ਤੇ ਰਾਤ ਸਮੇ ਗੱਡੀ ਦੀਆ ਲਾਇਟਾ ਅਵਜੋਰਵ ਕਰਕੇ ਗੱਡੀ ਦੇ ਨੰਬਰਾ ਨੂੰ ਪੜਦੇ ਹਨ। ਇਸ ਤਰ੍ਹਾ ਦੇ ਇਹ ਅਡਵਾਂਸ ਕੈਮਰੇ ਬਸ ਅੱਡਾ ਨਵਾਂਸ਼ਹਿਰ ਦੇ ਬਾਹਰ, ਬੰਗਾ ਰੋਡ ਅਦਰਸ਼ ਨਗਰ ਸਕੂਲ ਦੇ ਸਾਹਮਣੇ, ਚੰਡੀਗੜ੍ਹ ਚੌਕ ਵਿੱਚ ਬੰਗਾ ਵਲੋ ਆਉਦੀ, ਚੰਡੀਗੜ੍ਹ ਸਾਇਡ ਵਲੋ ਆਉਦੀ ਅਤੇ ਰਾਹੋ ਰੋਡ ਵਲੋ ਆਉਦੀ ਅਤੇ ਜਾਂਦੀ ਟ੍ਰੈਫਿਕ ਨੂੰ ਕਵਰ ਕਰਦੇ, ਸਲੋਹ ਰੋਡ, ਫੱਟੀ ਬਸਤਾ ਚੌਕ ਅਤੇ ਰਾਹੋ ਅਤੇ ਰੇਲਵੇ ਰੋਡ ਨੂੰ ਕਵਰ ਕਰਦੇ ਲਗਾਏ ਗਏ ਹਨ। ਇਹ ਏਰੀਆ ਸਿਟੀ ਦਾ ਦਿਲ ਹੈ ਜਿਸਨੂੰ ਇਹਨਾਂ ਕੈਮਰਿਆ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਤੋ ਇਲਾਵਾ ਸੀ.ਸੀ.ਟੀ.ਵੀ ਕੈਮਰੇ ਕੋਠੀ ਰੋਡ, ਗੀਤਾ ਭਵਨ ਰੋਡ, ਰੇਲਵੇ ਰੋਡ, ਚੰਡੀਗੜ੍ਹ ਚੌਕ, ਅੰਬੇਡਕਰ ਚੌਕ, ਫੱਟੀ ਬਸਤਾ ਚੌਕ, ਬਾਰਾਦਰੀ ਗਾਰਡਨ, ਥਾਣਾ ਸਿਟੀ ਨਵਾਂਸ਼ਹਿਰ ਅਤੇ ਡੀ.ਐਸ.ਪੀ ਦਫਤਰ ਸਬ ਡਵੀਜਨ ਨਵਾਂਸ਼ਹਿਰ ਦੇ ਚਾਰੇ ਪਾਸੇ ਕਵਰ ਕਰਦੇ ਲਗਾਏ ਗਏ ਹਨ। ਜਿਹਨਾ ਦੀ ਗਿਣਤੀ 33 ਹੈ। ਬਰਨਾਲਾ ਗੇਟ, ਗੜਸ਼ੰਕਰ ਰੋਡ, ਬੰਗਾ ਰੋਡ, ਬੇਗਮਪੁਰ ਗੇਟ, ਕਰਿਆਮ ਰੋਡ ਰਾਜਾ ਹਸਪਤਾਲ ਵਾਲੀ ਗਲੀ, ਮੰਜੀ ਸਾਹਿਬ ਗੁਰੁਦੁਆਰਾ ਚੋਕ ਅਦਿ ਵਿੱਚ 29 ਕੈਮਰੇ ਲਗਾਏ ਗਏ ਹਨ। ਜੋ ਕਿ ਲੋਕਾ ਦੇ ਸਹਿਯੋਗ ਨਾਲ ਸਚਾਰੂ ਕੀਤੇ ਗਏ ਹਨ। ਇਹਨਾ ਥਾਵਾ ਤੇ ਹੀ ਇਹਨਾ ਕੈਮਰਿਆ ਦੀ ਰਿਕਾਡਿੰਗ ਨੂੰ ਦੇਖਿਆ ਜਾ ਸਕਦਾ ਹੈ। ਇਸ ਤਰ੍ਹਾ ਕੁੱਲ 70 ਕੈਮਰੇ ਸ਼ਹਿਰ ਦੇ ਵੱਖ-ਵੱਖ ਥਾਵਾ ਤੇ ਮੁਕੰਮਲ ਤੋਰ ਪਰ ਐਕਟੀਵੇਟ ਕੀਤੇ ਗਏ ਹਨ। ਜੋ ਕਿ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ, ਜੁਰਮ ਨੂੰ ਰੋਕਣ ਅਤੇ ਲੱਭਣ ਵਿੱਚ ਬਹੁਤ ਸਹਾਈ ਸਾਬਤ ਹੋਣਗੇ।
ਨਵਾਂਸਹਿਰ ਪੁਲਿਸ ਵਲੋ ਇੱਕ ਨਵੀਂ ਪਹਿਲਕਦਮੀ ਦੀ ਸ਼ਰੂਆਤ ਵੀ ਅੱਜ ਤੋ ਕੀਤੀ ਜਾਂ ਰਹੀ ਹੈ।ਜਿਸ ਤਹਿਤ ਨਵੇ ਲਗਾਏ ਗਏ ਨੰਬਰ ਪਲੇਟ ਰੀਡਰ ਕੈਮਰਿਆ ਦੀ ਮਦਦ ਨਾਲ ਅੱਜ ਤੋ ਈ-ਚਲਾਣ ਕਰਨ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ। ਹੁਣ ਬਿਨਾਂ ਮਜੂਦਗੀ ਹੀ ਪੁਲਿਸ ਆਪਣੇ ਦਫਤਰ ਬੈਠ ਕੇ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆ ਦੇ ਚਲਾਣ ਕੱਟਣੇ ਸ਼ੁਰੂ ਕਰ ਦੇਵੇਗੀ। ਇਸ ਲਈ ਲੋਕਾ ਨੂੰ ਜਿਥੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਉਥੇ ਹੀ ਇਹ ਤਾੜਨਾ ਵੀ ਦਿੱਤੀ ਜਾ ਰਹੀ ਹੈ ਕਿ ਹੁਣ ਤੀਜੀ ਅੱਖ ਰਾਹੀ ਦੇਖ ਕੇ ਬਿਨਾਂ ਪੁਲਿਸ ਦੀ ਮੋਜੂਦਗੀ ਚਲਾਣ ਕੱਟੇ ਜਾਣਗੇ।
ਇਹਨਾਂ ਕੈਮਰਿਆ ਦਾ ਰਸਮੀ ਤੋਰ ਤੇ ਅੱਜ ਡਾ: ਮਹਿਤਾਬ ਸਿੰਘ ਵਲੋ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਉਦਘਾਟਨ ਕੀਤਾ ਗਿਆ ਅਤੇ ਇਨਾਂ ਕੈਮਰਿਆ ਦੀ ਦੇਖ-ਰੇਖ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਨੂੰ ਸੌਪੀ ਗਈ ਹੈ ਇਸ ਮੋਕੇ ਸ਼੍ਰੀ ਅਭਿਸ਼ੇਕ ਸ਼ਰਮਾ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ, ਸ਼੍ਰੀ ਲਲਿਤ ਮੋਹਣ ਪਾਠਕ ਹਲਕਾ ਇੰਚਾਰਜ ਨਵਾਸ਼ਹਿਰ ਆਮ ਆਦਮੀ ਪਾਰਟੀ, ਸ਼੍ਰੀ ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ, ਜਤਿੰਦਰ ਪਾਲ ਸਿੰਘ (ਤੇਜਾ) ਪ੍ਰਧਾਨ ਸਿਟੀ ਸਰਕਲ ਨਵਾਂਸ਼ਹਿਰ, ਸ਼੍ਰੀ ਦਵਿੰਦਰ ਕੁਮਾਰ ਉਧਨੇਵਾਲ, ਸ੍ਰੀ ਦਿਨੇਸ਼ ਜੈਨ, ਸ਼੍ਰੀ ਮੋਹਿਤ ਜੈਨ ਹਾਜਰ ਸਨ।