ਜਗਜੀਤ ਸਿੰਘ ਡੱਲੇਵਾਲ 'ਤੇ ਬੋਲੇ CM ਮਾਨ, ਕਿਹਾ ਮੈਂ ਤਾਂ ਸ਼ੁਰੂ ਤੋਂ ਪੁਲ ਦਾ ਕੰਮ ਕਰ ਰਿਹਾ ਹਾਂ (Video)
ਚੰਡੀਗੜ੍ਹ, 2 ਜਨਵਰੀ 2024 : ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਕਿਹਾ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ। ਉਨ੍ਹਾਂ ਡੱਲੇਵਾਲ ਦੇ ਮਰਨ ਵਰਤ ਉਤੇ ਕਿਹਾ ਕਿ ਕੇਂਦਰ ਸਰਕਾਰ ਜਿੱਦਬਾਜ਼ੀ ਅਤੇ ਅੜੀਅਲ ਰਵੀਈਆ ਛੱਡੇ ਅਤੇ ਕਿਸਾਨਾਂ ਨਾਲ ਗੱਲਬਾਤ ਕਰੇ। ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਫਿਰ ਤੋਂ ਕਾਲੇ ਖੇਤੀ ਕਾਨੂੰਨ ਫਿਰ ਤੋਂ ਲਿਆਉਣ ਦੀ ਕੋੋਸ਼ਸ਼ ਵਿਚ ਹੈ। ਉਨ੍ਹਾਂ ਕਿਹਾ ਕਿ ਸਾਨੂੰ ਡੱਲੇਵਾਲ ਦੀ ਸਿਹਤ ਦਾ ਪੂਰਾ ਖਿਆਲ ਹੈ ਅਤੇ ਅਸੀਂ ਆਪਣੀ ਹਰ ਮੁਮਕਿਨ ਕੋਸ਼ਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਸਾਨੂੰ ਸਿਰ ਮੱਥੇ ਕਬੂਲ ਹੈ, ਕਿਹਾ ਕਿ ਅਸੀ ਤਾਂ ਹਮੇਸ਼ਾਂ ਹੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਪੁਲ ਦਾ ਕੰਮ ਕਰ ਰਹੇ ਹਾਂ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸਾਨਾਂ ਦੇ ਮਾਮਲੇ ਨੂੰ ਰਾਜਨੀਤੀ ਵਿਚ ਨਾ ਲਿਜਾਇਆ ਜਾਵੇ। ਕਿਸਾਨਾਂ ਦੇ ਮਸਲੇ ਸਾਡੇ ਨਾਲ ਨਹੀਂ ਹਨ, ਕਿਸਾਨਾਂ ਦੇ ਮਸਲੇ ਕੇਂਦਰ ਸਰਕਾਰ ਨਾਲ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਪੰਜਾਬ ਬੰਦ ਦਾ ਮਾਮਲਾ ਮੈਨੂੰ ਤਾ ਸਮਝ ਨਹੀਂ ਆਇਆ, ਪੰਜਾਬ ਬੰਦ ਨਾਲ ਤਾਂ ਪੰਜਾਬ ਦਾ ਹੀ 100 ਕਰੋੜ ਦਾ ਨੁਕਸਾਨ ਹੋਇਆ ਹੈ।