ਧੁੰਦ ਨੇ ਕੱਢ ਦਿੱਤੇ ਵੱਟ, ਗੁਰਦਾਸਪੁਰ ਅਤੇ ਬਟਾਲਾ ਦੇ ਵਿਜੀਬਿਲਟੀ ਜ਼ੀਰੋ ਦੇ ਬਰਾਬਰ ਹੋਈ
ਰੋਹਿਤ ਗੁਪਤਾ
ਗੁਰਦਾਸਪੁਰ 2 ਜਨਵਰੀ ਪੂਰੇ ਪੰਜਾਬ ਵਾਂਗ ਗੁਰਦਾਸਪੁਰ ਵਿੱਚ ਵੀ ਮੌਸਮ ਨੇ ਕਰਵਟ ਲੈ ਲਈ ਹੈ ਅਤੇ ਠੰਡ ਦਾ ਜੋਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ । ਸ਼ੁਕਰਵਾਰ ਸਾਰਾ ਦਿਨ ਰੁਕ ਰੁਕ ਕੇ ਬਾਰਿਸ਼ ਹੁੰਦੀ ਰਹੀ ਸੀ ਤੇ ਸ਼ਨੀਵਾਰ ਸਵੇਰ ਨੂੰ ਵੀ ਕਰੀਬ 9:30 ਵਜੇ ਤੱਕ ਹਲਕੀ ਬਾਰਿਸ਼ ਗੁਰਦਾਸਪੁਰ ਵਿੱਚ ਹੋਈ। ਸ਼ਨੀਵਾਰ ਨੂੰ 12 ਐਮਐਮ ਬਾਰਿਸ਼ ਰਿਕਾਰਡ ਕੀਤੀ ਗਈ ਸੀ ਜਿਸ ਕਾਰਨ ਖੁਸ਼ਕ ਸਰਦੀ ਤੋ ਤਾ ਬੇਸ਼ੱਕ ਲੋਕਾਂ ਨੂੰ ਰਾਹਤ ਮਿਲ ਗਈ ਹੈ ਅਤੇ ਖੁਸ਼ਕ ਸਰਦੀ ਨਾਲ ਹੋਣ ਵਾਲੀਆਂ ਬਿਮਾਰੀਆਂ ਵੀ ਖਤਮ ਹੋ ਗਈਆਂ ਹਨ ਪਰ ਫਿਰ ਵੀ ਡਾਕਟਰ ਸਰਦੀ ਤੋਂ ਬਚਾ ਕਰਨ ਦੀ ਸਲਾਹ ਦੇ ਰਹੇ ਹਨ।
ਐਤਵਾਰ ਨੂੰ ਬੇਸ਼ਕ ਬਾਰਸ਼ ਰੁਕ ਗਈ ਅਤੇ ਸੂਰਜ ਵੀ ਸਾਰਾ ਦਿਨ ਅਸਮਾਨ ਤੇ ਰਿਹਾ ਜਿਸ ਕਾਰਨ ਸੋਮਵਾਰ ਤੋਂ ਲਗਾਤਾਰ ਧੁੰਦ ਪੈਣੀ ਸ਼ੁਰੂ ਹੋ ਗਈ ਅਤੇ ਕਲ ਬੁੱਧਵਾਰ ਤੱਕ ਲਗਭਗ ਸਾਰਾ ਦਿਨ ਹੀ ਗਹਿਰੀ ਧੁੰਦ ਵਾਤਾਵਰਨ ਵਿੱਚ ਛਾਈ ਰਹੀ । ਤਿੰਨ ਦਿਨ ਲੋਕਾਂ ਨੂੰ ਸੂਰਜ ਦੇ ਦਰਸ਼ਨ ਨਹੀਂ ਹੋਏ। ਕਲ ਬੁੱਧਵਾਰ ਵੀ ਸੂਰਜ ਨੇ ਸਿਰਫ ਝਲਕ ਦਿਖਾਈ ਤੇ ਅੱਜ ਫੇਰ ਸਵੇਰ ਤੋਂ ਹੀ ਧੁੰਦ ਨਜ਼ਰ ਆ ਰਹੀ ਹੈ।
ਜਾਹਰ ਤੌਰ ਤੇ ਇਸ ਧੁੰਦਕਾਰਾ ਲੋਕਾਂ ਦੇ ਦਿਨਚਰਿਆ ਤੇ ਵੀ ਫਰਕ ਪਿਆ ਹੈ ਅਤੇ ਰੋਜ਼ਮਰਾ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋਈ ਹੈ। ਦੁੱਧ ਦਾ ਕਾਰੋਬਾਰ ਕਰਨ ਵਾਲੇ ਕਿਸਾਨ , ਗੁੱਜਰ ਅਤੇ ਹੋਰ ਲੋਕਾਂ ਦੇ ਨਾਲ ਨਾਲ ਸਬਜ਼ੀਆਂ ਆਦਿ ਦੇ ਵਪਾਰੀਆਂ ,ਕਾਰੋਬਾਰੀਆਂ ਜਿਨਾਂ ਨੂੰ ਆਪਣੇ ਕੰਮ ਲਈ ਸਵੇਰੇ ਸਵੇਰੇ ਉੱਠ ਕੇ ਨਿਕਲਣਾ ਪੈਂਦਾ ਸੀ ਨੂੰ ਆਪਣੇ ਸਮੇਂ ਵਿੱਚ ਪਰਿਵਰਤਨ ਕਰਨਾ ਪਿਆ ਹੈ ਜਦਕਿ ਮੌਸਮ ਕਾਰਨ ਸਕੂਲ ਵੀ ਬੰਦ ਕਰ ਦਿੱਤੇ ਗਏ ।
ਧੁੰਦ ਨੇ ਡਰਾਈਵਰਾਂ ਦੀ ਵੀ ਵਧਾਈ ਮੁਸੀਬਤ
ਜਿੱਥੇ ਗੁਰਦਾਸਪੁਰ ਵਿੱਚ ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਹੋਈ ਬਾਰਿਸ਼ ਨੇ ਮੌਸਮ ਵਿੱਚ ਤਬਦੀਲੀ ਲਿਆਂਦੀ ਅਤੇ ਬੇਸ਼ੱਕ ਸੁੱਕੀ ਠੰਡ ਤੋਂ ਲੋਕਾਂ ਨੂੰ ਰਾਹਤ ਮਿਲ ਗਈ ਪਰ ਉੱਥੇ ਹੀ ਬਾਰਿਸ਼ ਕਾਰਨ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ ਤੇ ਲਗਾਤਾਰ ਕਈ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਗੱਡੀਆਂ ਦੇ ਡਰਾਈਵਰਾਂ ਦੀਆਂ ਮੁਸੀਬਤਾਂ ਵੀ ਵੱਧ ਗਈਆਂ ਹਨ। ਬੱਸ ਚਾਲਕਾਂ ਨੇ ਦੱਸਿਆ ਕਿ ਉਹਨਾਂ ਨੂੰ ਧੁੰਦ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਉਹਨਾਂ ਨੇ ਦੂਜੇ ਗੱਡੀ ਚਾਲਕਾਂ ਨੂੰ ਅਪੀਲ ਵੀ ਕੀਤੀ ਗਈ ਆਪਣਾ ਬਚਾਅ ਆਪ ਕਰੋ ਅਤੇ ਅਜਿਹੇ ਮੌਸਮ ਵਿੱਚ ਸੰਭਲ ਕੇ ਗੱਡੀ ਚਲਾਓ ਕਿਉਂਕਿ ਸੜਕਾਂ ਤੇ ਵਿਜੀਬਿਲਿਟੀ ਜ਼ੀਰੋ ਦੇ ਬਰਾਬਰ ਨਜ਼ਰ ਆ ਰਹੀ ਹੈ। ਨਾਲ ਹੀ ਉਹਨਾਂ ਨੇ ਦੱਸਿਆ ਕਿ ਅੱਜ ਕੱਲ ਗੰਨੇ ਦਾ ਸੀਜ਼ਨ ਹੋਣ ਕਾਰਨ ਗੰਨੇ ਨਾਲ ਲੱਦੀਆਂ ਟਰਾਲੀਆਂ ਵੀ ਕਾਫੀ ਸੜਕ ਤੇ ਨਜ਼ਰ ਆਉਂਦੀਆਂ ਹਨ ਜਿਨਾਂ ਕਾਰਨ ਕਾਫੀ ਹਾਦਸੇ ਹੋ ਰਹੇ ਹਨ ਕਿਉਂਕਿ ਟਰਾਲੀ ਚਾਲਕ ਨਾ ਤਾਂ ਰਿਫਲੈਕਟਰ ਦੀ ਵਰਤੋਂ ਕਰਦੇ ਹਨ ਅਤੇ ਨਾ ਹੀ ਲਾਈਟਾਂ ਦੀ । ਉਹਨਾਂ ਸਾਰਿਆਂ ਗੱਡੀ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਦੁਰਘਟਨਾ ਤੋਂ ਬਚਣ ਅਤੇ ਬਚਾਉਣ ਲਈ ਹਮੇਸ਼ਾ ਅਹਿਤਿਆਤ ਵਰਤੋ , ਗੱਡੀਆਂ ਦੇ ਅੱਗੇ ਪਿੱਛੇ ਰਿਫਲੈਕਟਰ ਲਗਾ ਕੇ ਰੱਖੋ ਅਤੇ ਧੁੰਦ ਵਿੱਚ ਅਤੇ ਰਾਤ ਉਸ ਸਮੇਂ ਲਾਈਟਾਂ ਦੀ ਵਰਤੋਂ ਜਰੂਰ ਕਰੋ