ਸਫਾਈ ਸੇਵਕਾਂ ਨੇ ਤਨਖਾਹ 'ਚ ਸਿਰਫ 97 ਰੁਪਏ ਵਾਧਾ ਕਰਨ ਨੂੰ ਲੈ ਕੇ ਕੀਤਾ ਜ਼ੋਰਦਾਰ ਪ੍ਰਦਰਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ, 28 ਦਸੰਬਰ 2024- ਪੰਜਾਬ ਸਰਕਾਰ ਵੱਲੋਂ ਕੱਚੇ ਸਫਾਈ ਸੇਵਕਾਂ ਦੀ ਤਨਖਾਹ ਵਿੱਚ ਸਿਰਫ 97 ਰੁਪਏ ਦਾ ਵਾਧਾ ਕਰਕੇ ਉਸਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰ ਧਾਰੀਵਾਲ ਦੇ ਸਫਾਈ ਸੇਵਕਾ ਨੇ ਨੋਟੀਫ਼ਿਕੇਸ਼ਨ ਨੂੰ ਨਾਮੰਜਰੂਰ ਕਰਦੇ ਹੋਏ ਇਸ ਨਿਊਨਤਮ ਵਾਧੇ ਦੇ ਖਿਲਾਫ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ। ਧਾਰੀਵਾਲ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਪਿੰਕਾ, ਜ਼ਿਲਾ ਜਰਨਲ ਸਕੱਤਰ ਸਿਕੰਦਰ ਅਤੇ ਮੀਤ ਪ੍ਰਧਾਨ ਗੁੱਡੂ ਦੀ ਅਗਵਾਈ ਹੇਠ ਸਫਾਈ ਸੇਵਕਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਭੜਾਸ ਕੱਢੀ ਗਈ । ਸਫਾਈ ਸੇਵਕ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਫਾਈ ਸੇਵਕਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਤੇ ਉਹਨ ਨੂੰ ਨਿਊਨਤਮ ਤਨਖਾਹ ਤੇ ਕੰਮ ਕਰਨਾ ਪੈ ਰਿਹਾ ਹੈ ਜਿਸ ਨਾਲ ਜ਼ਿਆਦਾਤਰ ਸਫਾਈ ਸੇਵਕਾਂ ਨੂੰ ਕਰਜ਼ਾ ਚੁੱਕ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਪੈਂਦਾ ਹੈ ਪਰ ਸਰਕਾਰ ਨੇ ਸਿਰਫ 97 ਰੁਪਏ ਵਧਾ ਕੇ ਉਹਨਾਂ ਨਾਲ ਇੱਕ ਹੋਰ ਮਜ਼ਾਕ ਕੀਤਾ ਹੈ, ਆਪਣੀਆਂ ਮੰਗਾਂ ਮਨਵਾਉਣ ਲਈ ਯੂਨੀਅਨ ਨੂੰ ਸੰਘਰਸ਼ ਦੀ ਰਾਹ ਤੇ ਤੁਰਨਾ ਪੈ ਰਿਹਾ ਹੈ ।