← ਪਿਛੇ ਪਰਤੋ
ਮਸ਼ਹੂਰ ਲੇਖਕ ਅਤੇ ਫਿਲਮ ਨਿਰਮਾਤਾ ਸ਼ਿਆਮ ਬੈਨੇਗਲ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ
ਮੁੰਬਈ, 24 ਦਸੰਬਰ 2024: ਸਿਨੇਮਾ ਜਗਤ ਦੇ ਸਭ ਤੋਂ ਹੁਨਰਮੰਦ ਫਿਲਮ ਨਿਰਮਾਤਾਵਾਂ 'ਚ ਗਿਣੇ ਜਾਣ ਵਾਲੇ ਸ਼ਿਆਮ ਬੈਨੇਗਲ ਨੇ ਸੋਮਵਾਰ ਸ਼ਾਮ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਇਸ ਮਹੀਨੇ ਆਪਣਾ 90ਵਾਂ ਜਨਮਦਿਨ ਮਨਾਇਆ ਜਿਸ 'ਚ ਉਹ ਸਾਰੇ ਵੱਡੇ ਕਲਾਕਾਰ ਮੌਜੂਦ ਸਨ ਜਿਨ੍ਹਾਂ ਨੂੰ ਸ਼ਿਆਮ ਬੈਨੇਗਲ ਨੇ ਬੁਲੰਦੀਆਂ 'ਤੇ ਪਹੁੰਚਾਇਆ ਸੀ। ਮੰਥਨ ਤੋਂ ਲੈ ਕੇ ਨਿਸ਼ਾਂਤ ਅਤੇ ਅੰਕੁਰ ਵਰਗੀਆਂ ਫਿਲਮਾਂ ਬਣਾਉਣ ਵਾਲੇ ਸ਼ਿਆਮ ਬੇਨੇਗਲ ਨੂੰ ਇਕ-ਦੋ ਨਹੀਂ ਸਗੋਂ ਕੁੱਲ 8 ਵਾਰ ਨੈਸ਼ਨਲ ਐਵਾਰਡ ਮਿਲ ਚੁੱਕੇ ਹਨ। ਪਰ ਇੱਕ ਅਜਿਹੀ ਫਿਲਮ ਸੀ ਜਿਸ ਦੀ ਸ਼ੂਟਿੰਗ ਦਾ ਉਨ੍ਹਾਂ ਨੇ ਖੂਬ ਆਨੰਦ ਲਿਆ।
Total Responses : 458