ਸਿੱਖਿਆ ਵਿਭਾਗ ਦੇ ਦਫਤਰੀ ਕਰਮਚਾਰੀਆਂ ਦੀ ਕਲਮ ਛੋੜ ਹੜਤਾਲ 21 ਵੇਂ ਦਿਨ' , ਮੁਹਾਲੀ ਵਿਖੇ ਪੱਕਾ ਧਰਨਾ 27 ਵੇਂ ਦਿਨ ' ਚ ਦਾਖ਼ਲ
- ਡੀ.ਈ.ਓ ( ਅਐਲੀ) ਦੇ ਦਫਤਰ ਵਿਖੇ ਦਿੱਤਾ ਧਰਨਾ ਸਰਕਾਰ ਵਿਰੁੱਧ ਕੀਤੀ ਨਾਅਰੇਬਾਜੀ
ਰੋਹਿਤ ਗੁਪਤਾ
ਗੁਰਦਾਸਪੁਰ 24 ਦਸੰਬਰ 2024 - ਬਲਾਕ ਸਿੱਖਿਆ ਅਤੇ ਜਿਲ੍ਹਾ ਸਿੱਖਿਆ (ਐਲੀ) ਦੇ ਦਫ਼ਤਰਾਂ ਵਿਖੇ ਕੰਮ ਕਰਦੇ ਦਫ਼ਤਰੀ ਕਰਮਚਾਰੀਆਂ ਦੀ ਕਲਮ ਛੋੜ ਹੜਤਾਲ ਅੱਜ 21ਵੇਂ ਦਿਨ ਚ ਦਾਖਲ ਹੋ ਗਈ ਹੈ ਜਦਕਿ ਮੁਹਾਲੀ ਵਿਖੇ ਲਗਾਏ ਗਏ ਪੱਕੇ ਧੰਨੇ ਨੂੰ ਵੀ 27 ਦਿਨ ਬੀਤ ਚੁੱਕੇ ਹਨ।
ਇਸ ਸਬੰਧੀ ਇਨ੍ਹਾ ਕਰਮਚਾਰੀਆਂ ਨੇ ਇਕੱਠੇ ਹੋ ਕੇ ਹੋਰ ਭਰਾਤਰੀ ਜੱਥੇਬੰਦਿਆਂ ਦੇ ਸਹਿਯੋਗ ਨਾਲ ਅੱਜ ਡੀ.ਈ.ਓ (ਐਲੀ) ਦੇ ਦਫ਼ਤਰ ਵਿਖੇ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਸ਼ਵਨੀ ਫਜੂਪੁਰ ਅਤੇ ਗੌਰਮਿੰਟ ਟੀਚਰਜ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਪ੍ਰਰੋਵਾਲ ਨੇ ਸਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਹਨਾ ਦਫਤਰੀ ਕਰਮਚਾਰੀਆਂ ਦਾ ਪਿਛਲੇ 16 ਸਾਲਾਂ ਤੋਂ ਆਰਥਿਕ ਸੋਸ਼ਨ ਕਰ ਰਹੀ ਹੈ ਤੇ ਇਹਨਾ ਨੂੰ ਪੱਕਿਆ ਨਾ ਕਰਕੇ ਚੋਣਾਂ ਕੀਤੇ ਆਪਣੇ ਹੀ ਵਾਅਦਿਆਂ ਤੋਂ ਭੱਜ ਰਹੀ ਹੈ। ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਚਾਰ ਦਸੰਬਰ ਨੂੰ ਵਿੱਤ ਮੰਤਰੀ ਦੀ ਅਗਵਾਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਕੋਈ ਸਾਰਥਿਕ ਹੱਲ ਨਾ ਨਿਕਲਿਆਂ ਤਾਂ ਸਰਕਾਰ ਵਿਰੁੱਧ ਸੰਘਰਸ਼ ਤੇਜ ਕੀਤਾ ਜਾਵੇਗਾ।
ਦੱਸ ਦਈਏ ਕਿ ਮੁਲਾਜ਼ਮਾਂ ਦਾ ਡੀ.ਜੀ.ਐੱਸ.ਈ ਦਫਤਰ ਮੁਹਾਲੀ ਵਿਖੇ ਧਰਨਾ 27 ਵੇਂ ਦਿਨ ਦਾਖਿਲ ਹੋ ਗਿਆ ਹੈ ਜਿਸ ਨੂੰ ਉਕਤ ਯੂਨੀਅਨਾਂ ਵੱਲੋ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਕੁਲਦੀਪ ਪੁਰੋਵਾਲ ਤੇ ਅਸ਼ਵਨੀ ਫੱਜੂਪੁਰ ਤੋਂ ਇਲਾਵਾ ਗੁਰਪ੍ਰੀਤ ਰੰਗੀਲਪੁਰ, ਜਸਵੀਰ ਸਿੰਘ, ਸਤਪਾਲ ਮਸੀਹ, ਗੁਰਵਿੰਦਰ ਸਿੰਘ ਸੈਣੀ, ਅਨੂ ਮੈਡਮ, ਲਖਵਿੰਦਰ ਕੌਰ ਸਤਨਾਮ ਸਿੰਘ, ਮੈਡਮ ਰਜਨੀ, ਗੁਰਮਿੰਦਰ ਸਿੰਘ, ਕਮਲਦੀਪ ਸਿੰਘ ਬੰਟੀ ,ਰਜਿੰਦਰ ਸਿੰਘ ਸੈਣੀ ਆਦਿ ਵੀ ਹਾਜਰ ਸਨ ।