← ਪਿਛੇ ਪਰਤੋ
ਡੱਲੇਵਾਲ ਦੀ ਹਾਲਤ ਬਣੀ ਨਾਜ਼ੁਕ, ਪੜ੍ਹੋ ਵੇਰਵਾ ਖਨੌਰੀ, 24 ਦਸੰਬਰ, 2024: ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਾਤ ਨਾਜ਼ੁਕ ਬਣੀ ਹੋਈ ਹੈ। ਉਹਨਾਂ ਦਾ ਮੈਡੀਕਲ ਚੈਕਅਪ ਕਰਨ ਵਾਲੇ ਸਰਕਾਰੀ ਡਾਕਟਰਾਂ ਨੇ ਦੱਸਿਆ ਕਿ ਡੱਲੇਵਾਲ ਦੇ ਲੀਵਰ ਅਤੇ ਕਿਡਨੀ ਦੀਆਂ ਟੈਸਟ ਰਿਪੋਰਟਾਂ ਬਹੁਤ ਮਾੜੀਆਂ ਆਈਆਂ ਹਨ। ਉਹਨਾਂ ਦੱਸਿਆ ਕਿ ਡੱਲੇਵਾਲ ਨੂੰ ਕਿਸੇ ਵੇਲੇ ਵੀ ਦਿਲ ਦਾ ਦੌਰਾ ਪੈ ਸਕਦਾ ਹੈ। ਡਾਕਟਰ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਹੇ ਹਨ।
Total Responses : 458