ਨੌਜਵਾਨ ਆਗੂ ਅੰਗਰੇਜ਼ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਪੰਚ ਅਤੇ ਸਰਪੰਚ ਆਮ ਆਦਮੀ ਪਾਰਟੀ ਵਿੱਚ ਹੋ ਰਹੇ ਹਨ ਸ਼ਾਮਿਲ
ਰੋਹਿਤ ਗੁਪਤਾ
ਗੁਰਦਾਸਪੁਰ 24 ਦਸੰਬਰ 2024 - ਦੀਨਾਨਗਰ ਦੇ ਮੌਜੂਦਾ ਪੰਚਾਂ ਤੇ ਸਰਪੰਚਾਂ ਵੱਲੋਂ ਸਰਦਾਰ ਅੰਗਰੇਜ ਸਿੰਘ ਸੂਬਾ ਸੰਯੁਕਤ ਸਕੱਤਰ ਯੁਵਾ ਨੇਤਾ ਦਾ ਕੀਤਾ ਗਿਆ ਭਰਵਾਂ ਸਵਾਗਤ ਮੌਜੂਦਾ ਪੰਚਾ ਤੇ ਸਰਪੰਚਾਂ ਵੱਲੋਂ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਵਿਸ਼ੇਸ਼ ਸਹਿਯੋਗ ਅਤੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਚੋਣਾਂ ਦੇ ਵਿੱਚ ਯੁਵਾ ਨੇਤਾ ਸਰਦਾਰ ਅੰਗਰੇਜ਼ ਸਿੰਘ ਨੂੰ ਭਾਰੀ ਬਹੁਮਤ ਦੇ ਨਾਲ ਹਲਕੇ ਵਿੱਚ ਜਿਤਾ ਕੇ ਭੇਜਿਆ ਜਾਵੇਗਾ ਅਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਹੱਥ ਮਜਬੂਤ ਕਰਨਗੇ।
ਇਸ ਮੌਕੇ ਬੋਲ ਰਿਹਾ ਸਰਦਾਰ ਅੰਗਰੇਜ਼ ਸਿੰਘ ਯੁਵਾ ਸੂਬਾ ਸੰਯੁਕਤ ਸਕੱਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਾਤ ਪਾਤ ਧਰਮ ਅਤੇ ਰਾਜਨੀਤੀ ਤੋਂ ਤੇ ਉੱਠ ਕੇ ਪੰਜਾਬ ਦੇ ਬਿਹਤਰ ਹਾਲਾਤਾਂ ਦੇ ਲਈ ਕਾਰਗੁਜ਼ਾਰੀ ਕਰਨਗੇ ਅਤੇ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਗੇ , ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਬਿਨਾਂ ਝਿਜਕੇ ਮੇਰੇ ਨਾਲ ਸਿੱਧੇ ਸੰਪਰਕ ਕਰ ਸਕਦੇ ਹਨ ! ਇਸ ਮੌਕੇ ਬਚਿੱਤਰ ਸਿੰਘ , ਮੋਹਨ ਲਾਲ , ਸਾਹਿਬ ਸਿੰਘ ਆਦੀ ਮੌਜੂਦ ਰਹੇ!