Weather Alert: ਮੌਸਮ ਵਿਭਾਗ ਵੱਲੋਂ ਚੱਕਰਵਾਤੀ ਤੂਫਾਨ ਨੂੰ ਲੈ ਕੇ ਅਲਰਟ ਜਾਰੀ
ਚੰਡੀਗੜ੍ਹ, 2 ਮਾਰਚ 2025- ਕੱਲ੍ਹ ਨੂੰ ਮੌਸਮ ਵੱਡੇ ਪੱਧਰ 'ਤੇ ਬਦਲਣ ਜਾ ਰਿਹਾ ਹੈ। ਜਾਣਕਾਰੀ ਇਹ ਹੈ ਕਿ ਭਾਰੀ ਮੀਂਹ ਅਤੇ ਚੱਕਰਵਾਤੀ ਤੂਫਾਨ ਨੂੰ ਲੈ ਕੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ, ਚੱਕਰਵਾਤੀ ਤੂਫਾਨ ਦਾ ਪ੍ਰਭਾਵ ਕਈ ਰਾਜਾਂ ਦੇ ਜ਼ਿਲ੍ਹਿਆਂ ਵਿੱਚ ਦਿਖਾਈ ਦੇਵੇਗਾ। ਭੁੰਤਰ, ਸੁੰਦਰਨਗਰ, ਕਾਂਗੜਾ, ਸ਼ਿਮਲਾ, ਪਾਲਮਪੁਰ, ਹਿਮਾਲਿਆਈ ਖੇਤਰ ਦੇ ਜੋਤ, ਉਤਰਾਖੰਡ ਦੇ ਚੱਕਰਤਾ, ਮਸੂਰੀ, ਮੁਕਤੇਸ਼ਵਰ, ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ, ਚੰਡੀਗੜ੍ਹ, ਅੰਬਾਲਾ, ਕਰਨਾਲ, ਹਰਿਆਣਾ ਦੇ ਹਿਸਾਰ, ਪੱਛਮੀ ਯੂਪੀ ਦੇ ਮੁਜ਼ੱਫਰਨਗਰ, ਮੇਰਠ ਅਤੇ ਪੂਰਬੀ ਯੂਪੀ ਦੇ ਬਲੀਆ, ਸੁਲਤਾਨਪੁਰ, ਬਿਹਾਰ ਦੇ ਪਟਨਾ ਵਿੱਚ ਗਰਜ ਅਤੇ ਤੂਫ਼ਾਨ ਆਉਣਗੇ।
ਮਾਰਚ ਦੇ ਪਹਿਲੇ ਹਫ਼ਤੇ ਵਿੱਚ ਪੰਜਾਬ ਅਤੇ ਆਸਪਾਸ ਦੇ ਰਾਜਾਂ ਵਿੱਚ ਤਾਪਮਾਨ ਆਮ ਨਾਲੋਂ 2 ਤੋਂ 4 ਡਿਗਰੀ ਵੱਧ ਰਹਿਣ ਦਾ ਅਨੁਮਾਨ ਹੈ। 7 ਤੋਂ 14 ਮਾਰਚ ਤੱਕ ਵੀ ਤਾਪਮਾਨ ਆਮ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ।ਪਰ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸਦਾ ਅਸਰ ਪਹਾੜੀ ਇਲਾਕਿਆਂ ਦੇ ਨਾਲ-ਨਾਲ ਪੰਜਾਬ-ਹਰਿਆਣਾ ਵਿੱਚ ਵੀ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਪੰਜਾਬ ਵਿੱਚ ਇਸ ਪੱਛਮੀ ਗੜਬੜੀ ਦੇ ਚਲਦਿਆਂ 3 ਮਾਰਚ ਨੂੰ ਮੀਂਹ ਅਤੇ ਤੂਫ਼ਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ।