← ਪਿਛੇ ਪਰਤੋ
ATM ਤੋੜਨ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਲੁਟੇਰਿਆਂ ਨੇ ਏਟੀਐਮ ਨੂੰ ਲਗਾਈ ਅੱਗ
ਰੋਹਿਤ ਗੁਪਤਾ
ਗੁਰਦਾਸਪੁਰ 8 ਜਨਵਰੀ 2025:- ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਭਟੋਆ ਵਿੱਚ ਲੁਟੇਰਿਆਂ ਵਲੋਂ ਪੰਜਾਬ ਨੈਸਨਲ ਬੈਂਕ ਦਾ ATM ਲੁੱਟਣ ਦੀ ਕੋਸਿਸ਼ ਕੀਤੀ ਗਈ ਅਤੇ ਬਾਅਦ ਵਿੱਚ ATM ਨੂੰ ਅੱਗ ਵੀ ਲਗਾ ਦਿੱਤੀ। ਏਟੀਐਮ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਇੱਕ ਲੁਟੇਰੇ ਦੀ CCTV ਵੀ ਸਾਹਮਣੇ ਆਈ ਹੈ। ਸੀਸੀਟੀਵੀ ਵਿੱਚ ਇੱਕ ਨਕਾਬਪੋਸ਼ ਲੁਟੇਰਾ ਦੇਰ ਰਾਤ ਏਟੀਐਮ ਦਾ ਅੱਧਾ ਸ਼ਟਰ ਚੁੱਕ ਕੇ ਅੰਦਰ ਵੜਦਾ ਦਿਖਾਈ ਦੇ ਰਿਹਾ ਹੈ ਤੇ ਅੰਦਰ ਵੜਦੇ ਹੀ ਉਹ ਏ ਟੀਮ ਐਮ ਵਿੱਚ ਲੱਗੇ ਕੈਮਰਿਆਂ ਤੇ ਸਪਰੇਅ ਮਾਰ ਕੇ ਕੈਮਰੇ ਬੰਦ ਕਰ ਦਿੰਦਾ ਹੈ। ਇਹ ਸਾਹਮਣੇ ਨਹੀਂ ਆਇਆ ਕਿ ਇਸ ਵਾਰਦਾਤ ਨੂੰ ਕਿੰਨੇ ਲੋਕਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਪਰ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਕਿਉਂਕਿ ਲੁਟੇਰੇ ਏਟੀਐਮ ਖੋਲਣ ਵਿੱਚ ਕਾਮਯਾਬ ਨਹੀਂ ਹੋ ਪਾਏ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਲੁਟੇਰੇ ਪੂਰਾ ਇੰਤਜ਼ਾਮ ਕਰਕੇ ਆਏ ਸੀ ਅਤੇ ਆਪਣੇ ਨਾਲ ਗੈਸ ਕੱਟਰ ਵੀ ਲੈ ਕੇ ਆਏ ਸੀ । ਏਟੀਐਮ ਨੂੰ ਅੱਗ ਏਟੀਐਮ ਨੂੰ ਗੈਸ ਕੱਟਣ ਨਾਲ ਤੋੜਦੇ ਲੱਗੀ ਹੈ ਜਾਂ ਲੁਟੇਰਿਆਂ ਵੱਲੋਂ ਲਗਾਈ ਗਈ ਸੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸਿਆਲ ਇਸ ਦੀ ਵੀ ਜਾਂਚ ਕਰ ਰਹੀ ਕੀਤੀ ਜਾ ਰਹੀ ਹੈ।
Total Responses : 533