ADC ਵੱਲੋਂ ਐਮ/ਐਸ “ਇੰਸਟੀਚਿਊਟ ਆਫ਼ ਬ੍ਰਿਟਿਸ਼ ਐਂਡ ਅਮਰੀਕਨ ਲੈਂਗੂਏਜ਼” ਦਾ ਲਾਇਸੰਸ ਰੱਦ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 10 ਜਨਵਰੀ,2025 - ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸ਼ਹੀਦ ਭਗਤ ਸਿੰਘ ਨਗਰ ਰਾਜੀਵ ਵਰਮਾ ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਜੀ) ਤਹਿਤ ਪ੍ਰਾਰਥੀ ਟੋਬੀ ਫਿਲਿਪ ਪੁੱਤਰ ਫਿਲਿਪ, ਵਾਸੀ ਚੋਮਕਰਾਈ ਹਾਊਸ, ਥਿਡਨਾਡ, ਕੋਟਾਯਮ, ਕੇਰਲਾ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 93/ਐਮ.ਏ./ਐਮ.ਸੀ.2 ਮਿਤੀ 12-07-2018, ਫਰਮ ਐਮ/ਐਸ “ਇੰਸਟੀਚਿਊਟ ਆਫ਼ ਬ੍ਰਿਟਿਸ਼ ਐਂਡ ਅਮਰੀਕਨ ਲੈਂਗੂਏਜ਼” ਗਰਾਉਂਡ ਫਲੋਰ, ਨੇੜੇ ਐਲ.ਜੀ. ਸ਼ੋਅਰੂਮ, ਚੰਡੀਗੜ੍ਹ ਰੋਡ, ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਐਕਟ/ਨਿਯਮਾਂ ਮੁਤਾਬਿਕ ਇਨ੍ਹਾਂ ਜਾਂ ਇਨ੍ਹਾਂ ਦੀ ਫਰਮ ਦੇ ਖ਼ਿਲਾਫ਼ ਕਿਸੇ ਵੀ ਕਿਸਮ ਦੀ ਕੋਈ ਵੀ ਸ਼ਿਕਾਇਤ ਆਦਿ ਦੇ ਉਕਤ ਲਾਇਸੰਸੀ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਦੇ ਜ਼ਿੰਮੇਵਾਰ ਹੋਣਗੇ।