ADC ਵਰਮਾ ਨੇ ਨੌਜਵਾਨਾਂ ਨੂੰ ਪੀ. ਪੀ. ਐਸ. ਸੀ ਪ੍ਰੀਖਿਆ ਲਈ ਅਪਲਾਈ ਕਰਨ ਦੀ ਕੀਤੀ ਅਪੀਲ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 10 ਜਨਵਰੀ,2025 - ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੀ. ਪੀ. ਐਸ. ਸੀ ਰਾਹੀਂ ਪੰਜਾਬ ਸਿਵਲ ਸਰਵਿਸ (ਐਗਜ਼ੀਕਿਊਟਿਵ ਬ੍ਰਾਂਚ), ਡੀ. ਐਸ. ਪੀ, ਤਹਿਸੀਲਦਾਰ, ਈ. ਟੀ. ਓ, ਫੂਡ ਐਂਡ ਸਿਵਲ ਸਪਲਾਈ ਅਫ਼ਸਰ ਅਤੇ ਵੱਖ-ਵੱਖ ਅਹੁਦਿਆਂ ਲਈ ਕੁੱਲ 322 ਪੋਸਟਾਂ ਲਈ ਭਰਤੀ ਕੀਤੀ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਅਸਾਮੀਆਂ ਲਈ ਵੱਧ ਤੋਂ ਵੱਧ ਤਿਆਰੀ ਕਰਨ ਅਤੇ ਇਨ੍ਹਾਂ ਪੋਸਟਾਂ ‘ਤੇ ਅਪਲਾਈ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਨੌਜਵਾਨ, ਜੋ ਕਿ 21 ਤੋਂ 37 ਸਾਲ ਤੱਕ ਹਨ (ਜਨਰਲ ਕੈਟਾਗਰੀ ਅਤੇ ਐਸ.ਸੀ ਤੇ ਬੀ.ਸੀ ਕੈਟਾਗਰੀ ਦੇ 21 ਤੋਂ 42 ਸਾਲ ਤੱਕ ਅਤੇ ਸਰਕਾਰੀ ਕਰਮਚਾਰੀ 21 ਤੋਂ 45 ਸਾਲ ਤੱਕ) ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੀਖਿਆ ਵਿਚ ਹਿੱਸਾ ਲੈਣ ਅਤੇ ਪੂਰੀ ਮਿਹਨਤ ਤੇ ਲਗਨ ਨਾਲ ਤਿਆਰੀ ਕਰਕੇ ਪੀ.ਸੀ.ਐਸ ਬਣ ਕੇ ਨਵਾਂਸ਼ਹਿਰ ਦਾ ਨਾਮ ਰੋਸ਼ਨ ਕਰਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈਭਾਸ਼ਾ ਵਿਭਾਗ ਦਫ਼ਤਰ ਦੇ ਉਰਦੂ ਅਧਿਆਪਕ ਸਨੀ ਸਿੰਘ ਨਾਲ 94633-58129 'ਤੇ ਸੰਪਰਕ ਕਰ ਸਕਦੇ ਹਨ।