ਜ਼ਿਲ੍ਹਾ ਰੋਜ਼ਗਾਰ ਬਿਊਰੋ ਮੋਗਾ ਵਿਖੇ ਰੋਜ਼ਗਾਰ ਕੈਂਪ 28 ਅਪ੍ਰੈਲ ਨੂੰ
ਸਿਰਫ ਲੜਕਿਆਂ ਦੀ ਸੁਪਰਵਾਈਜ਼ਰ, ਸਕਿਉਰਿਟੀ ਗਾਰਡ ਦੀ ਅਸਾਮੀ ਉਪਰ ਹੋਵੇਗੀ ਇੰਟਰਵਿਊ
ਮੋਗਾ, 25 ਅਪ੍ਰੈਲ 2025 : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮੋਗਾ ਵੱਲੋਂ ਸਮੇਂ-ਸਮੇਂ ਤੇ ਰੋਜ਼ਗਾਰ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਕਿ ਵੱਧ ਤੋਂ ਵੱਧ ਯੋਗ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਸਹਾਇਤ ਮਿਲ ਸਕੇ। ਹੁਣ 28 ਅਪ੍ਰੈਲ, 2025, ਦਿਨ ਸੋਮਵਾਰ ਨੂੰ ਰੋਜ਼ਗਾਰ ਦਫ਼ਤਰ ਮੋਗਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਇੰਡੀਅਨ ਸਕਿਉਰਿਟੀ ਸਰਵਿਸਿਜ ਕੰਪਨੀ ਲੁਧਿਆਣਾ ਵੱਲੋਂ ਐਕਸ ਆਰਮੀ ਸੁਪਰਵਾਈਜ਼ਰ, ਸਕਿਉਰਿਟੀ ਗਾਰਡ (ਸਿਵਲੀਅਨ) ਅਤੇ ਐਕਸ ਆਰਮੀ (ਸਿਕਊਰਟੀ ਗਾਰਡ) ਦੀ ਅਸਾਮੀਆਂ (ਸਿਰਫ਼ ਲੜਕੇ) ਸਬੰਧੀ ਇੰਟਰਵਿਊ ਦੀ ਪ੍ਰਕਿਰਿਆ ਦੇ ਆਧਾਰ ਦੇ ਤੇ ਚੋਣ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਸਬੰਧੀ ਲੋੜੀਂਦੀ ਯੋਗਤਾ ਘੱਟੋ-ਘੱਟ ਦਸਵੀਂ ਪਾਸ, ਉਮਰ ਹੱਦ 21 ਤੋ 45 ਸਾਲ, ਕੱਦ 5 ਫੁੱਟ 7 ਇੰਚ ਹੋਣਾ ਜਰੂਰੀ ਹੈ। ਉਹਨਾਂ ਲੋੜੀਂਦੀ ਯੋਗਤਾ ਰੱਖਣ ਵਾਲੇ ਪ੍ਰਾਰਥੀਆਂ ਨੂੰ ਦੱਸਿਆ ਕਿ ਇੰਟਰਵਿਊ ਦੇਣ ਆਉਣ ਵੇਲੇ ਆਪਣੀ ਵਿਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ, ਰਿਜਿਊਮ, 4 ਪਾਸਪੋਰਟ ਸਾਈਜ ਫੋਟੋਆਂ, ਮੈਡੀਕਲ ਤੰਦਰੁਸਤੀ ਸਰਟੀਫਿਕੇਟ, ਪੁਲਿਸ ਤਸਦੀਕ ਸਰਟੀਫਿਕੇਟ, ਸਾਬਕਾ ਸੈਨਿਕ ਦੀ ਡਿਸਚਾਰਜ ਬੁੱਕ ਆਦਿ ਆਪਣੇ ਨਾਲ ਜਰੂਰ ਲਿਆਉਣ।
ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਚਿਨਾਬ ਜੇਹਲਮ ਬਲਾਕ, ਤੀਜ਼ੀ ਮੰਜ਼ਿਲ, ਡੀ.ਸੀ.ਕੰਪਲੈਕਸ ਮੋਗਾ ਜਾਂ ਹੈਲਪਲਾਈਨ ਨੰਬਰ: 62392-66860 ਤੇ ਸੰਪਰਕ ਕੀਤਾ ਜਾ ਸਕਦਾ ਹੈ।