ਹਾਈਕੋਰਟ ਬਾਰ ਐਸੋਸੀਏਸ਼ਨ ਨੇ ਹਰਦੇਵ ਸਿੰਘ ਮੱਤੇਵਾਲ ਦੇ ਦਿਹਾਂਤ ’ਤੇ ਅਦਾਲਤਾਂ ਦਾ ਕੰਮ ਬੰਦ ਰੱਖਣ ਦਾ ਐਲਾਨ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 24 ਜਨਵਰੀ, 2025: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦੇ ਦਿਹਾਂਤ ’ਤੇ ਅਦਾਲਤਾਂ ਦਾ ਕੰਮ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਇਕ ਬਿਆਨ ਵਿਚ ਜਸਦੇਵ ਸਿੰਘ ਬਰਾੜ ਐਕਟਿੰਗ ਪ੍ਰਧਾਨ ਅਤੇ ਸਵਰਨ ਸਿੰਘ ਟਿਵਾਣਾ ਆਨਰੇਰੀ ਸਕੱਤਰ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਨੇ ਫੈਸਲਾ ਲਿਆ ਹੈ ਕਿ ਸੀਨੀਅਰ ਐਡਵੋਕੇਟ ਤੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦੇ ਦਿਹਾਂਤ ’ਤੇ ਅੱਜ 24 ਜਨਵਰੀ ਨੂੰ ਦੁਪਹਿਰ ਦੇ ਖਾਣੇ ਮਗਰੋਂ ਕੰਮ ਨਹੀਂ ਕੀਤਾ ਜਾਵੇਗਾ।