76ਵੇਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਮੁਕੰਮਲ: ਏਡੀਸੀ ਕੁਲਪ੍ਰੀਤ ਸਿੰਘ ਲਹਿਰਾਉਣਗੇ ਝੰਡਾ
ਦੀਪਕ ਜੈਨ
ਜਗਰਾਓ 24 ਜਨਵਰੀ 2025 - ਗਣਤੰਤਰ ਦਿਵਸ 26 ਜਨਵਰੀ 2025 ਨੂੰ ਮਨਾਉਣ ਸਬੰਧੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਓ ਵਿਖੇ ਸ੍ਰੀ ਕਰਨਦੀਪ ਸਿੰਘ ਪੀਸੀਐਸ ਐਸਡੀਐਮ ਜਗਰਾਓਂ ਜੀ ਦੀ ਅਗਵਾਈ ਹੇਠ ਅੰਤਿਮ ਰਿਹਸਲ ਕੀਤੀ ਗਈ। ਇਸ ਮੌਕੇ ਐਸਡੀਐਮ ਸਾਹਿਬ ਨੇ ਝੰਡਾ ਲਹਿਰਾਇਆ ਅਤੇ ਡੀਐਸਪੀ ਜਗਰਾਉਂ ਜਸਜਯੋਤ ਸਿੰਘ ਪੀਪੀਐਸ ਦੇ ਨਾਲ ਪਰੇਡ ਦਾ ਨਿਰੀਖਣ ਕੀਤਾ। ਵੱਖ-ਵੱਖ ਸਕੂਲਾਂ ਦੇ ਕਲਚਰਲ ਪ੍ਰੋਗਰਾਮ, ਪੀਟੀ ਸ਼ੋ, ਐਨਸੀਸੀ, ਗਰਲ ਗਾਈਡ ਅਤੇ ਬੈਂਡ ਦੀ ਰਿਹਰਸਲ ਕਰਵਾਈ ਗਈ। ਇਸ ਮੌਕੇ ਡੀਆਈਜੀ ਲੁਧਿਆਣਾ ਰੇਂਜ ਮੈਡਮ ਧਨਪ੍ਰੀਤ ਕੌਰ ਆਈਪੀਐਸ ਨੇ ਐਸਐਸਪੀ ਲੁਧਿਆਣਾ ਦਿਹਾਤੀ ਨਵਨੀਤ ਸਿੰਘ ਬੈਂਸ ਦੇ ਨਾਲ ਸਮੁੱਚੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਰਹੱਸਲ ਤੋਂ ਬਾਅਦ ਐਸਡੀਐਮ ਕਰਨਦੀਪ ਸਿੰਘ ਨੇ ਸਾਰੇ ਸਰਕਾਰੀ ਮਹਿਕਮੇ ਦੇ ਅਫਸਰਾਂ ਨਾਲ ਸਮੁੱਚੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਅਤੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ, ਕਾਰਜ ਸਾਧਕ ਅਫਸਰ ਜਗਰਾਉਂ ਸੁਖਦੇਵ ਸਿੰਘ ਰੰਧਾਵਾ, ਤਹਿਸੀਲ ਜਗਰਾਉਂ ਦੀਆਂ ਮਾਰਕੀਟ ਕਮੇਟੀਆਂ ਦੇ ਸੈਕਟਰੀ , ਕਰ ਤੇ ਆਬਕਾਰੀ ਅਫਸਰ ਜਗਰਾਉਂ, ਤਹਿਸੀਲ ਜਗਰਾਉਂ ਦੇ ਸਾਰੇ ਸੀਡੀਪੀਓਜ, ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ , ਵਾਈਸ ਪ੍ਰਿੰਸੀਪਲ ਨਿਰਮਲ ਕੌਰ , ਸੁਪਰਡੈਂਟ ਮਾਲ ਬਿਕਰਮ ਪਾਲ ਜੀ, ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਲੈਕਚਰਾਰ ਜਤਿੰਦਰ ਸਿੰਘ ਅਤੇ ਹੋਰ ਅਫਸਰ ਹਾਜ਼ਰ ਸਨ।