ਗਣਤੰਤਰ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰਦਾਸਪੁਰ ਪੁਲਿਸ ਨੇ ਸੁਰੱਖਿਆ ਦੇ ਕੀਤੇ ਪੁਖਤਾ ਪ੍ਰਬੰਧ
- ਐਸ ਐਸ ਪੀ ਹਰੀਸ਼ ਦਾਯਮਾ ਨੇ ਕੀਤੀ ਨਾਕਿਆਂ ਅਤੇ ਪੁਲਿਸ ਚੌਕੀਆਂ ਦੀ ਚੈਕਿੰਗ
ਰੋਹਿਤ ਗੁਪਤਾ
ਗੁਰਦਾਸਪੁਰ, 24 ਜਨਵਰੀ 2025 - ਦਾਇਮਾ ਹਰੀਸ਼ ਕੁਮਾਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜਨਵਰੀ 2025 ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨਾ ਦੱਸਿਆ ਕਿ ਅੱਜ ਕਸਬਾ ਕਲਾਨੌਰ ਵਿੱਚ ਪੁਲਿਸ ਵੱਲੋ ਫਲੈਗ ਮਾਰਚ ਕੀਤਾ ਗਿਆ ਅਤੇ ਉਨਾਂ ਵਲੋਂ ਪੁਲਿਸ ਚੌਕੀਆਂ, ਨਾਕਿਆਂ ਦੀ ਚੈਕਿੰਗ ਕੀਤੀ ਗਈ।
ਉਨਾਂ ਕਿਹਾ ਕਿ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋ ਵੱਖ-ਵੱਖ ਸਥਾਨਾਂ 'ਤੇ ਨਾਕੇ ਲਗਾਕੇ ਸਖਤ ਚੈਕਿੰਗ ਕੀਤੀ ਜਾ ਰਹੀ ਹੈ। ਓਨਾਂ ਦੱਸਿਆ ਕਿ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ 600 ਪੁਲਿਸ ਕਰਮਚਾਰੀਆਂ ਨੂੰ ਸੁਰੱਖਿਆਂ ਪ੍ਰਬੰਧਾਂ ਵਿੱਚ ਤਾਇਨਾਤ ਕੀਤਾ ਗਿਆ ਹੈ।
ਸੀਨੀਅਰ ਪੁਲਿਸ ਕਪਤਾਨ, ਗੁਰਦਾਸਪੁਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਮਾੜੇ/ਸ਼ੱਕੀ ਅਨਸਰਾਂ ਪ੍ਰਤੀ ਜੇਕਰ ਕੋਈ ਸੂਚਨਾ ਹੈ ਤਾਂ ਤੁਰੰਤ ਪੁਲਿਸ ਹੈਲ਼ਪ ਲਾਇਨ ਨੰਬਰ 112 ਜਾਂ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨ। ਉਹਨਾਂ ਨੇ ਆਮ ਜਨਤਾ/ਸਮਾਜ ਦੀ ਸੁਰੱਖਿਆ ਅਤੇ ਕਾਨੂੰਨ/ਵਿਵਸਥਾ ਨੂੰ ਬਣਾਈ ਰੱਖਣ ਲਈ ਆਪਣੀ ਵਚਨਬਧਤਾ ਨੂੰ ਦੁਹਰਾਇਆ।