ਏਆਈਓਸੀਡੀ ਦੇ ਪ੍ਰਧਾਨ ਜੇ.ਐਸ. ਸ਼ਿੰਦੇ ਦੇ 75ਵੇਂ ਜਨਮ ਦਿਨ 'ਤੇ ਵੱਖ-ਵੱਖ ਕੈਂਪਾਂ ਵਿੱਚ 242 ਯੂਨਿਟ ਖੂਨਦਾਨ
ਅਸ਼ੋਕ ਵਰਮਾ
ਬਠਿੰਡਾ, 24 ਜਨਵਰੀ 2025: ਏਆਈਓਸੀਡੀ ਦੇ ਕੌਮੀ ਪ੍ਰਧਾਨ ਜੇਐਸ ਸ਼ਿੰਦੇ ਦੇ 75ਵੇਂ ਜਨਮ ਦਿਨ ਅਤੇ ਏਆਈਓਸੀਡੀ ਦੀ ਗੋਲਡਨ ਜੁਬਲੀ ਮੌਕੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ, ਬਠਿੰਡਾ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਬਲੱਡ ਬੈਂਕ ਦੀ ਟੀਮ ਵੱਲੋਂ 92 ਯੂਨਿਟ, ਰਾਮਾਂ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਗੋਸਾ ਤੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ ਦੀ ਅਗਵਾਈ ਹੇਠ 75 ਯੂਨਿਟ ਅਤੇ ਕੈਮਿਸਟ ਐਸੋਸੀਏਸ਼ਨ ਤਲਵੰਡੀ ਸਾਬੋ ਯੂਨਿਟ ਦੇ ਜਨਰਲ ਸਕੱਤਰ ਕਾਲਾ ਤੇ ਵਿਜੇ ਚੌਧਰੀ ਦੀ ਅਗਵਾਈ ਹੇਠ 75 ਯੂਨਿਟ ਖੂਨ ਇਕੱਤਰ ਕੀਤਾ ਗਿਆ। ਜ਼ਿਲ੍ਹਾ ਬਠਿੰਡਾ ਵਿੱਚ ਤਿੰਨੇ ਥਾਵਾਂ 'ਤੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਕੁੱਲ 242 ਯੂਨਿਟ ਖੂਨ ਇਕੱਤਰ ਹੋਇਆ। ਇਹ ਜਾਣਕਾਰੀ ਦਿੰਦਿਆਂ ਟੀਬੀਡੀਸੀਏ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਇਸ ਦੌਰਾਨ ਦੇਸ਼ ਭਰ ਵਿੱਚ ਕਰੀਬ 1000 ਥਾਵਾਂ 'ਤੇ ਖ਼ੂਨਦਾਨ ਕੈਂਪ ਲਗਾਏ ਗਏ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਵੀ ਰਿਟੇਲ, ਹੋਲਸੇਲ, ਗੋਨਿਆਣਾ, ਸੰਗਤ, ਨਥਾਣਾ, ਰਾਮਪੁਰਾ ਫੂਲ, ਭੁੱਚੋ, ਭਗਤਾ ਅਤੇ ਮੌੜ ਦੇ ਸਹਿਯੋਗ ਨਾਲ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸਥਾਨਕ ਗਾਂਧੀ ਮਾਰਕੀਟ, ਰੇਲਵੇ ਸਟੇਸ਼ਨ ਨੇੜੇ, ਬਠਿੰਡਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਦਕਿ ਰਾਮਾਂ ਮੰਡੀ ਤੇ ਤਲਵੰਡੀ ਸਾਬੋ ਦੀਆਂ ਯੂਨਿਟਾਂ ਵੱਲੋਂ ਵੀ ਆਪਣੀਆਂ ਮੰਡੀਆਂ ਵਿੱਚ ਖੂਨਦਾਨ ਕੈਂਪ ਲਗਾਏ ਗਏ। ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪ ਦਾ ਉਦਘਾਟਨ ਡਰੱਗ ਇੰਸਪੈਕਟਰ ਓਮਕਾਰ ਸਿੰਘ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਕੀਤਾ ਗਿਆ, ਜਿਨ੍ਹਾਂ ਵੱਲੋਂ ਖੂਨ ਦਾਨੀਆਂ ਨੂੰ ਉਤਸ਼ਾਹਤ ਕਰਨ ਲਈ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਕੈਂਪ ਵਿੱਚ ਖੂਨ ਦਾਨੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਓਮਕਾਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦਾੀ ਇਹ ਅਣਮੋਲ ਜ਼ਿੰਦਗੀਆਂ ਬਚਾਉਣ ਵਾਲਾ ਇਕ ਇਤਿਹਾਸਕ ਕਦਮ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਨਿੱਜੀ ਪ੍ਰੋਗ੍ਰਾਮਾਂ ਵਿੱਚ ਅਜਿਹੇ ਕੈਂਪ ਲਾਉਣੇ ਚਾਹੀਦੇ ਹਨ, ਤਾਂ ਜੋ ਖੂਨ ਦੀ ਘਾਟ ਕਾਰਨ ਕਿਸੇ ਅਣਮੋਲ ਜ਼ਿੰਦਗੀ ਦਾ ਕੋਈ ਨੁਕਸਾਨ ਨਾ ਹੋਵੇ।
ਇਸ ਦੌਰਾਨ ਗ੍ਰੋਥ ਸੇਂਟਰ ਦੇ ਪ੍ਰਧਾਨ ਰਾਮ ਪ੍ਰਕਾਸ਼ ਜਿੰਦਲ, ਆਰ.ਐਮ.ਪੀ ਯੂਨੀਅਨ ਦੇ ਐਚ.ਐਸ ਰਾਣੂੰ, ਪੀਐਮਆਰਏ ਦੇ ਡੀ ਗਣੇਸ਼, ਹੋਲਸੇਲ ਮੈਡੀਕਲ ਸੇਲਜ਼ਮੈਨ ਯੂਨੀਅਨ ਦੇ ਹਰਨੇਕ ਸਿੰਘ, ਗੁਰਮੀਤ ਸਿੰਘ ਤੇ ਟੀਮ, ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਹੋਲਸੇਲ ਪ੍ਰਧਾਨ ਦਰਸ਼ਨ ਜੌੜਾ, ਹਰੀਸ਼ ਟਿੰਕੂ, ਅੰਮ੍ਰਿਤ ਸਿੰਗਲਾ, ਅੰਮ੍ਰਿਤ ਗਰਗ, ਕ੍ਰਿਸ਼ਨ ਗੋਇਲ, ਯੋਗੇਸ਼ ਗੁਪਤਾ, ਵਿਜੇ ਕੁਮਾਰ, ਵੇਦ ਪ੍ਰਕਾਸ਼ ਬੇਦੀ, ਸੰਦੀਪ ਗੁਪਤਾ, ਰੇਵਤੀ ਕਾਂਸਲ, ਰਾਜੀਵ ਕਾਂਸਲ, ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਪ੍ਰੀਤਮ ਸਿੰਘ ਵਿਰਕ, ਗੁਰਵਿੰਦਰ ਸਿੰਘ ਐਡਵੋਕੇਟ, ਪੋਰੇਂਦਰ ਕੁਮਾਰ, ਅਸ਼ੋਕ ਵਿੱਕੀ, ਗੁਰਜਿੰਦਰ ਸਿੰਘ ਸਾਹਨੀ, ਗੋਨਿਆਣਾ ਯੂਨਿਟ ਦੇ ਪ੍ਰਧਾਨ ਪਵਨ ਗਰਗ ਤੇ ਪਵਨ ਜਿੰਦਲ, ਨਥਾਣਾ ਯੂਨਿਟ ਦੇ ਪ੍ਰਧਾਨ ਵਿਜੇਂਦਰ ਸ਼ਰਮਾ, ਭੁੱਚੋ ਯੂਨਿਟ ਦੇ ਪ੍ਰਧਾਨ ਕ੍ਰਿਸ਼ਨ ਲਾਲ, ਸੰਗਤ ਯੂਨਿਟ ਦੇ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਤੇ ਰਾਮਸਰੂਪ ਗਰਗ, ਮੌੜ ਯੂਨਿਟ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਰਾਮਪੁਰਾ ਫੂਲ ਯੂਨਿਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਗਲਾ ਤੇ ਸੁਨੀਲ ਤਾਂਗੜੀ ਨੇ ਸਹਿਯੋਗ ਦਿੱਤਾ।