ਬਠਿੰਡਾ ਪੁਲਿਸ ਨੇ ਤਿੰਨ ਘੰਟਿਆਂ ਦੇ ਅੰਦਰ ਅੰਦਰ ਕਤਲ ਦਾ ਮਾਮਲਾ ਸੁਲਝਾਇਆ ਮੁਲਜ਼ਮ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ 24 ਜਨਵਰੀ 2025 : ਬਠਿੰਡਾ ਜ਼ਿਲ੍ਹੇ ਦੀ ਥਾਣਾ ਰਾਮਾ ਪੁਲਿਸ ਨੇ ਇੱਕ ਕਤਲ ਦੀ ਗੁੱਥੀ ਨੂੰ ਤਿੰਨ ਘੰਟਿਆਂ ਦੇ ਅੰਦਰ ਸੁਲਝਾਉਂਦਿਆਂ ਮੁਲਜਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁੱਖ ਅਫਸਰ ਥਾਣਾ ਰਾਮਾਂ ਇੰਸ: ਤਰਨਦੀਪ ਸਿੰਘ ਅਤੇ ਇੰਚਾਰਜ ਪੁਲਿਸ ਚੌਕੀ ਰਿਫਾਇਨਰੀ ਦੇ ਸਹਾਇਕ ਥਾਣੇਦਾਰ ਰਵਨੀਤ ਸਿੰਘ ਨੇ ਮਿਤੀ 23.1.2025 ਨੂੰ ਇੱਕ ਅਣਜਾਨ ਵਿਅਕਤੀ ਵੱਲੋਂ ਕੀਤੇ ਗਏ ਕਤਲ ਮਾਮਲੇ ਵਿੱਚ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਰੰਗੀਆਂ ਕੋਠੇ ਸੇਖਾ ਰੋਡ ਬਰਨਾਲਾ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਵਰਨਣ ਯੋਗ ਹੈ ਕਿ ਕੱਲ੍ਹ ਮਿਤੀ 23.01.2025 ਨੂੰ ਸਭਾ ਕਰੀਬ 2/230 ਏ.ਐਮ ਤੇ ਮਲਕੀਤ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਬਘੇਰ ਚੜਤ ਸਿੰਘ ਜਿਲ੍ਹਾ ਬਠਿੰਡਾ ਨੂੰ ਕਤਲ ਕਰਕੇ ਅਤੇ ਉਸ ਦੀ ਲਾਸ਼ ਨੂੰ ਆਪਣੇ ਘਰ ਤੋਂ ਦੂਰ ਸੁੱਟ ਦਿੱਤਾ ਸੀ ਤਾਂ ਕਿ ਪੁਲਿਸ ਦਾ ਸ਼ੱਕ ਉਸ ਤੇ ਨਾ ਜਾਵੇ ।
ਡੀ.ਐਸ.ਪੀ. ਰਾਜੇਸ਼ ਸਨੇਹੀ ਬੱਤਾ ਤਲਵੰਡੀ ਸਾਬੋ, ਮੁੱਖ ਅਫਸਰ ਥਾਣਾ ਰਾਮਾ ਇੰਸ: ਤਰਨਦੀਪ ਸਿੰਘ ਅਤੇ ਇੰਚਾਰਜ ਪੁਲਿਸ ਚੌਕੀ ਰਿਫਾਇਨਰੀ ਸ:ਥ: ਰਵਨੀਤ ਸਿੰਘ ਵੱਲੋਂ ਵੱਖ ਵੱਖ ਟੀਮਾ ਲੈਕੇ ਟੈਕਨੀਕਲ ਅਧਾਰ ਪਰ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਘੋਖਣ ਤੇ ਦੋਸ਼ੀ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਰੰਗੀਆਂ ਕੋਠੇ ਸ਼ਿਖਾ ਰੋਡ ਬਰਨਾਲਾ ਨੂੰ ਗ੍ਰਿਫਤਾਰ ਕਰਕੇ ਦੋਸੀ ਪਾਸੋ ਮਕਤੂਲ ਮਲਕੀਤ ਸਿੰਘ ਦਾ ਕਤਲ ਕਰਨ ਲਈ ਵਰਤਿਆ ਗਿਆ ਇੱਟ ਡਲਾ ਬ੍ਰਾਮਦ ਕਰ ਲਿਆ ਗਿਆ ਹੈ ਦੋਰਾਨੇ ਪੁੱਛ ਗਿੱਛ ਦੋਸੀ ਨੇ ਦੱਸਿਆ ਕਿ ਕੱਲ੍ਹ ਮਿਤੀ 23.01.2025 ਨੂੰ ਦੋਸ਼ੀ ਅਤੇ ਮਲਕੀਤ ਸਿੰਘ ਨੇ ਰਲ ਕੇ ਸ਼ਰਾਬ ਪੀਤੀ ਸੀ ਅਤੇ ਇੱਕਠੇ ਹੀ ਉਸ ਦੇ ਘਰ ਸੌਂ ਗਏ ਸਨ ।ਰਾਤ ਸਮੇਂ ਮਲਕੀਤ ਸਿੰਘ ਮ੍ਰਿਤਕ ਅਚਾਨਕ ਉਸ ਨੂੰ ਗਾਲ਼ਾਂ ਕੱਢਣ ਲੱਗਾ ਜਿਸ ਨੂੰ ਰੋਕਣ ਦੀ ਬਹੁਤ ਕੋਸ਼ਿਸ ਕੀਤੀ ਪਰ ਉਹ ਨਾ ਰੁਕਿਆ।
ਗੁੱਸੇ ਵਿੱਚ ਆਏ ਜਗਤਾਰ ਸਿੰਘ ਨੇ ਮਲਕੀਤ ਸਿੰਘ ਨੂੰ ਡਾਲਾ ਮਾਰ ਕੇ ਕਤਲ ਕਰ ਦਿੱਤਾ।