← ਪਿਛੇ ਪਰਤੋ
ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਦੇ ਸੰਬੰਧ ’ਚ ਪਵੇਗਾ ਸ੍ਰੀ ਆਖੰਡ ਪਾਠ ਦਾ ਭੋਗ, ਪੜ੍ਹੋ ਵੇਰਵਾ ਚੰਡੀਗੜ੍ਹ, 9 ਜਨਵਰੀ, 2025: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੱਡੀ ਬੇਟੀ ਹਰਕੀਰਤ ਕੌਰ ਦੇ ਵਿਆਹ ਦੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਭਲਕੇ 10 ਜਨਵਰੀ ਨੂੰ ਰੱਖਵਾਏ ਜਾਣਗੇ ਜਿਹਨਾਂ ਦੇ ਭੋਗ 12 ਜਨਵਰੀ ਨੂੰ ਪਾਏ ਜਾਣਗੇ। ਇਸ ਸਬੰਧ ਵਿਚ ਇਕ ਜਨਤਕ ਸਮਾਗਮ ਬਾਦਲ ਪਰਿਵਾਰ ਵੱਲੋਂ ਪਿੰਡ ਬਾਦਲ ਵਿਚ ਕੀਤਾ ਜਾ ਰਿਹਾ ਹੈ ਜਿਸ ਵਿਚ ਕੀਰਤਨ ਸਮਾਗਮ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ’ਚ ਅਕਾਲੀ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
Total Responses : 546