ਸਵਰਨ ਸਿੰਘ ਰੋਮਾਣਾ ਸਰਕਲ ਸੁਪਰਡੈਂਟ ਦੀ ਸੇਵਾ ਮੁਕਤੀ ਤੇ ਸ਼ਾਨਦਾਰ ਸਮਾਗਮ ਕਰਕੇ ਕੀਤਾ ਸਨਮਾਨ
- ਲੋਕ ਗਾਇਕ ਸੁਰਜੀਤ ਗਿੱਲ ਅਤੇ ਗੁਰਮੇਲ ਜੱਸਲ ਨੇ ਮਨਮੋਹਕ ਗੀਤਾਂ ਨਾਲ ਖੂਬ ਰੰਗ ਬੰਨਿਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 8 ਜਨਵਰੀ 2025 - ਲੋਕ ਨਿਰਮਾਣ ਵਿਭਾਗ, ਭਵਨ ਤੇ ਮਾਰਗ ਸ਼ਾਖਾ ਫ਼ਰੀਦਕੋਟ ਦੇ ਸਰਕਲ ਸੁਪਰਡੈਟ ਸਰਵਨ ਸਿੰਘ ਰੋਮਾਣਾ ਦੀ 37 ਸਾਲਾਂ ਦੀ ਬੇਦਾਗ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਣ ਤੇ ਸ਼ਾਨਦਾਰ ਸਮਾਗਮ ਗਾਰਡਨ ਰੀਜ਼ੋਟ ਫ਼ਰੀਦਕੋਟ ਵਿਖੇ ਕਰਕੇ ਵਿਭਾਗ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਇੰਜਨੀਅਰ ਅਨਿਲ ਗੁਪਤਾ ਮੁੱਖ ਇੰਜੀਨੀਅਰ, ਇੰਜਨੀਅਰ ਕੁਲਬੀਰ ਸਿੰਘ ਸੰਧੂ ਨਿਗਰਾਨ ਇੰਜੀਨੀਅਰ, ਇੰਜਨੀਅਰ ਸੁਰੇਸ਼ ਕੁਮਾਰ ਨਿਗਰਾਨ ਇੰਜੀਨੀਅਰ, ਇੰਜਨੀਅਰ ਨਵੀਨ ਕੁਮਾਰ ਕਾਰਜਕਾਰੀ ਇੰਜੀਨੀਅਰ, ਇੰਜਨੀਅਰ ਰੰਕਿਤ ਕੁਮਾਰ ਕਾਰਜਕਾਰੀ ਇੰਜੀਨੀਅਰ, ਇੰਜਨੀਅਰ ਆਦੇਸ਼ ਗੁਪਤਾ ਕਾਰਜਕਾਰੀ ਇੰਜੀਨੀਅਰ, ਇੰਜਨੀਅਰ ਮੰਦਰ ਸਿੰਘ ਰੋਮਾਣਾ ਨੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਸਵਰਨ ਸਿੰਘ ਰੋਮਾਣਾ ਨੇ 1987 ’ਚ ਬਤੌਰ ਸਟੈਨੋ ਆਪਣੀ ਸੇਵਾ ਲੋਕ ਨਿਰਮਾਣ ਵਿਭਾਗ, ਭਵਨ ਤੇ ਮਾਰਗ ਸ਼ਾਖਾ ਵਿਖੇੇ ਸਰਕਾਰੀ ਨੌਕਰੀ ’ਚ ਪ੍ਰਵੇਸ਼ ਕੀਤਾ।
ਫ਼ਿਰ ਆਪਣੀ ਲਿਆਕਤ, ਸੂਝਬੂਝ, ਮਿਹਨਤ, ਹਿੰਮਤ ਅਤੇ ਦਿ੍ਰੜਤਾ ਨਾਲ ਅਗਲੇਰੀ ਪੜਾਈ ਕਰਦਿਆਂ ਪੜਾਅ-ਦਰ-ਪੜਾਅ ਸਰਕਲ ਸੁਪਰਡੈਂਟ ਤੱਕ ਦਾ ਸਫ਼ਰ ਬਹੁਤ ਹੀ ਸ਼ਾਨਦਾਰ ਢੰਗ ਨਾਲ ਮੁੰਕਮਲ ਕੀਤਾ। ਬੁਲਾਰਿਆਂ ਦੱਸਿਆ ਕਿ ਸ.ਰੋਮਾਣਾ ਨੇ ਆਪਣੀ ਨੌਕਰੀ ਦੌਰਾਨ ਆਪਸੀ ਮਿਲਵਰਤਨ, ਸਾਦਗੀ, ਨਿਮਰਤਾ, ਸਖ਼ਤ ਮਿਹਨਤ ਅਤੇ ਦੂਜਿਆਂ ਦੇ ਕੰਮ ਆਉਣ ਵਾਲੇ ਗੁਣਾਂ ਨਾਲ ਹਮੇਸ਼ਾ ਆਪਣੀ ਪਹਿਚਾਣ ਦਾ ਘੇਰਾ ਗੂੜ੍ਹਾ ਕੀਤਾ ਤੇ ਸਾਥੀਆਂ ਦੇ ਹਰਮਨ ਪਿਆਰੇ ਬਣੇ ਰਹੇ। ਉਨ੍ਹਾਂ ਦੀ ਸ਼ਾਨਦਾਰ ਸੇਵਾਵਾਂ ਤੇ ਵਿਭਾਗ ਹਮੇਸ਼ਾ ਮਾਣ ਕਰਦੇ ਰਹੇਗਾ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੇਵਾ ਮੁਕਤ ਹੈਡ ਡਰਾਫ਼ਟਸਮੈਨ ਭੁਪਿੰਦਰਪਾਲ ਸਿੰਘ ਨੇ ਬੜੇ ਹੀ ਦਿਲਕਸ਼ ਅੰਦਾਜ਼ ’ਚ ਨਿਭਾਉਂਦਿਆਂ ਹਾਜ਼ਰੀਨ ਨੂੰ ਸਮਾਗਮ ਨਾਲ ਜੋੜੀ ਰੱਖਿਆ।
ਸਮਾਗਮ ਦੇ ਦੂਜੇ ਪੜਾਅ ’ਚ ਗੀਤਕਾਰ/ ਲੋਕ ਗਾਇਕ ਸੁਰਜੀਤ ਗਿੱਲ ਅਤੇ ਗੁਰਮੇਲ ਜੱਸਲ ਨੇ ਆਪਣੇ ਮਨਮੋਹਕ ਗੀਤਾਂ ਨਾਲ ਰੰਗ ਬੰਨਿਆ। ਇਸ ਮੌਕੇ ਡਾ.ਐਸ.ਪੀ.ਸਿੰਘ ਸੇਵਾ ਮੁਕਤ ਡੀਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ, ਚੁਨੀਸ਼ ਜੈਨ ਐਸ.ਡੀ.ਓ.ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਫ਼ਰੀਦਕੋਟ,ਪ੍ਰਸਿੱਧ ਡਾ.ਗਾਜ਼ੀ ਉਜ਼ੈਰ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਰਜਿ: ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਫ਼ਿਲਮੀ ਅਦਾਕਾਰ ਅਮਰਜੀਤ ਸਿੰਘ ਸੇਖੋਂ, ਲਾਇਨ ਆਗੂ ਅਮਰੀਕ ਸਿੰਘ ਖਾਲਸਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਬਲਾਕ ਫ਼ਰੀਦਕੋਟ-2 ਜਸਕਰਨ ਸਿੰਘ ਰੋਮਾਣਾ, ਅਮਰਪਾਲ ਸਿੰਘ ਪਟਿਆਲਾ ਨੇ ਦੱਸਿਆ ਕਿ ਜਿੱਥੇ ਸਵਰਨ ਸਿੰਘ ਰੋਮਾਣਾ ਨੇ ਮਿਸਾਲੀ ਸਰਕਾਰੀ ਨੌਕਰੀ ਕੀਤੀ ਹ ੈ। ਉੱਥੇੇ ਉਨ੍ਹਾਂ ਸਮਾਜ ਸੇਵੀ ਕਲੱਬਾਂ ਨਾਲ ਜੁੜ ਕੇ ਹਮੇਸ਼ਾ ਲੋੜਵੰਦਾਂ ਦੀ ਸੇਵਾ ਕਰਨ ਵਾਸਤੇ ਮੋਹਰੀ ਰਹਿ ਕੇ ਸੇਵਾ ਕੀਤੀ ਹੈ।
ਉਹ ਪ੍ਰੀਵਾਰਿਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਨਿਭਾਉਣ ਨੂੰ ਵੀ ਨਿਭਾਉਣ ਲਈ ਵਿਸ਼ੇਸ਼ ਤੌਰ ਤੇ ਸਤਿਕਾਰੇ ਜਾਂਦੇ ਹਨ। ਇਸ ਮੌਕੇ ਸਵਰਨ ਸਿੰਘ ਰੋਮਾਣਾ ਦੇ ਬੇਟੇ ਇੰਜਨੀਅਰ ਗੁਰਪਰਮਜੋਤ ਸਿੰਘ ਲੱਕੀ ਨੇ ਸਭ ਦਾ ਰੋਮਾਣਾ ਨੂੰ ਸਤਿਕਾਰ ਦੇਣ ਵਾਸਤੇ ਧੰਨਵਾਦ ਕੀਤਾ। ਪ੍ਰੋਗਰਾਮ ਦੇ ਇਸ ਪੜਾਅ ’ਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ। ਇਸ ਤੋਂ ਪਹਿਲਾਂ ਸ.ਰੋਮਾਣਾ ਦੀ ਸੁਪਤਨੀ ਤਰਸੇਮ ਕੌਰ ਨੇ ਸਮਾਗਮ ’ਚ ਪਹੁੰਚੀਆਂ ਹਸਤੀਆਂ ਦਾ ਸੁਆਗਤ ਕੀਤਾ। ਇਸ ਮੌਕੇ ਸਵਰਨ ਸਿੰਘ ਰੋਮਾਣਾ ਨੇ ਕਿਹਾ ਉਨ੍ਹਾਂ ਦੇ ਅਧਿਕਾਰੀਆਂ, ਸਾਥੀ ਕਰਮਚਾਰੀਆਂ, ਦੋਸਤਾਂ, ਰਿਸ਼ਤੇਦਾਰਾਂ ਅਤੇ ਪ੍ਰੀਵਾਰ ਤੋਂ ਮਿਲੇ ਸਹਿਯੋਗ ਸਦਕਾ ਉਹ ਆਪਣੀ ਜ਼ਿੰਮੇਵਾਰੀ ਚੰਗੇ ਢੰਗ ਨਾਲ ਨਿਭਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।
ਇਸ ਮੌਕੇ ਭਜਨ ਸਿੰਘ ਖਾਲਸਾ, ਕਰਮਜੀਤ ਕੌਰ, ਹਰਬੰਸ ਸਿੰਘ ਸੇਵਾ ਮੁਕਤ ਕਰਨਲ, ਸਵਰਨ ਸਿੰਘ ਰੋਮਾਣਾ, ਬਲਕਰਨ ਸਿੰਘ ਰੋਮਾਣਾ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਨਾਇਬ ਸਿੰਘ ਪੁਰਬਾ, ਹਰਮਿੰਦਰ ਸਿੰਘ ਮਿੰਦਾ, ਨਵਦੀਪ ਸਿੰਘ ਰਿੱਕੀ, ਭੁਪਿੰਦਰਪਾਲ ਸਿੰਘ, ਰਾਜਨ ਨਾਗਪਾਲ, ਸਵਰਨ ਸਿੰਘ ਵੰਗੜ, ਲਾਇਨਜ਼ ਕਲੱਬਾਂ ਪੰਜਾਬ ਦੇ ਮਲਟੀਪਲ ਦੇ ਪੀ.ਆਰ.ਓ.ਲੁਕੇਂਦਰ ਸ਼ਰਮਾ, ਫ਼ਰੀਦਕੋਟ ਦੇ ਸਕੱਤਰ ਇੰਜ.ਬਲਤੇਜ ਸਿੰਘ ਤੇਜੀ, ਐਡਵੋਕੇਟ ਸੁਨੀਲ ਚਾਵਲਾ, ਗੁਰਮੀਤ ਸਿੰਘ ਬਰਾੜ, ਸੁਰਿੰਦਰ ਕੁਮਾਰ, ਇੰਦਰਪ੍ਰੀਤ ਸਿੰਘ ਜੈਂਟਲ, ਰਾਜਨ ਨਾਗਪਾਲ, ਬਰਿੰਦਰ ਸਿੰਘ ਗਿੱਲ, ਨਵਦੀਪ ਸਿੰਘ ਰਿੱਕੀ,ਦਵਿੰਦਰ ਧਿੰਗੜਾ, ਬਿਕਰਮਜੀਤ ਸਿੰਘ ਢਿੱਲੋਂ,ਵਨੀਤ ਸੇਠੀ,ਧੀਰਜ ਧਵਨ, ਕੁਸ਼ਤੀ ਕੋਚ ਖੁਸ਼ਵਿੰਦਰ ਸਿੰਘ-ਕਰਮਜੀਤ ਕੌਰ ਨੇ ਮਿਲ ਕੇ ਸਵਰਨ ਸਿੰਘ ਰੋਮਾਣਾ ਨੂੰ ਸਨਮਾਨਿਤ ਕੀਤਾ।