ਸਰਕਾਰੀ ਆਈਟੀਆਈ ਰੂਪਨਗਰ ਵਿਖੇ ਸਿਮਿਸ ਅਤੇ ਟਾਟਾ ਵੱਲੋਂ ਸ਼ੁਰੂ ਕੀਤੀ ਗਈ ਦੋ ਰੋਜ਼ਾ ਟ੍ਰੇਨਿੰਗ
ਰੂਪਨਗਰ, 08 ਜਨਵਰੀ 2025: ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾ ਦੇ ਆਦੇਸ਼ ਤੇ ਅੱਜ ਸਰਕਾਰੀ ਆਈਟੀਆਈ ਰੂਪਨਗਰ ਵਿਖੇ ਸਿਮਿਸ ਅਤੇ ਟਾਟਾ ਕੰਪਨੀ ਵੱਲੋੰ ਦੋ ਰੋਜ਼ਾ ਪੇਡਾਗੋਜੀ ਟ੍ਰੇਨਿੰਗ ਸ਼ੁਰੂ ਕਰਵਾਈ ਗਈ।
ਪਹਿਲੇ ਦਿਨ ਦੀ ਟ੍ਰੇਨਿੰਗ ਵਿੱਚ ਸਰਕਾਰੀ ਆਈਟੀਆਈ ਰੂਪਨਗਰ, ਸ਼੍ਰੀ ਆਨੰਦਪੁਰ ਸਾਹਿਬ, ਨਵਾਂਸ਼ਹਿਰ ਅਤੇ ਨੰਗਲ ਤੋੰ 25 ਦੇ ਕਰੀਬ ਟ੍ਰੇਨਿੰਗ ਅਫਸਰ ਤੇ ਇੰਸਟਰੱਕਟਰਾਂ ਨੇ ਭਾਗ ਲਿਆ। ਇਸ ਦੋ ਰੋਜ਼ਾ ਵਿੱਚ ਸਿਮਿਸ ਟਾਟਾ ਕੰਪਨੀ ਦੇ ਟ੍ਰੇਨਿੰਗ ਨੂੰ ਟ੍ਰੇਨਿੰਗ ਅਫ਼ਸਰ ਪ੍ਰਸੰਨ ਸਿੰਘ ਨੇਗੀ ਅਤੇ ਉਮੇਸ਼ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਟ੍ਰੇਨਿੰਗ ਦੌਰਾਨ ਪ੍ਰਸੰਨ ਸਿੰਘ ਨੇਗੀ ਵੱਲੋ ਸੰਸਥਾਂ ਵਿੱਚ ਪੜ੍ਹਾਉਣ ਤੇ ਪ੍ਰੋਜੈਕਟ ਬੇਸ ਲਾਰਨਿੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਟ੍ਰੇਨਿੰਗ ਅਫਸਰ ਉਮੇਸ਼ ਸ਼ਰਮਾ ਨੇ ਟ੍ਰੇਨਿੰਗ ਦੌਰਾਨ ਕਿਹਾ ਕਿ ਸਿਖਿਆਰਥੀ ਨੂੰ ਅੱਜ ਦੇ ਯੁੱਗ ਵਿੱਚ ਕਿਵੇ ਅਧੁਨਿਕ ਤਕਨੀਕੀ ਨਾਲ ਜੋੜਨਾ ਹੈ, ਬਾਰੇ ਦੱਸਿਆ।
ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਰਾਜੀਵ ਲੂੰਬਾ ਨੇ ਚੱਲ ਰਹੀ ਟ੍ਰੇਨਿੰਗ ਦਾ ਜਾਇਜ਼ਾ ਲਿਆ ਤੇ ਟ੍ਰੇਨਿੰਗ ਲੈ ਰਹੇ ਅਧਿਕਾਰੀਆਂ ਤੇ ਇੰਸਟਰੱਕਟਰਾਂ ਨੂੰ ਇਸ ਟ੍ਰੇਨਿੰਗ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਟ੍ਰੇਨਿੰਗ ਅਫਸਰ ਹਰਭਜਨ ਸਿੰਘ, ਟ੍ਰੇਨਿੰਗ ਅਫਸਰ ਹਰਵਿੰਦਰ ਸਿੰਘ, ਟ੍ਰੇਨਿੰਗ ਅਫਸਰ ਕਾਮਨਾ ਸ਼ਰਮਾ ਰਸੂਲਪੁਰ, ਗੁਰਬਿੰਦਰ ਸਿੰਘ, ਰਾਕੇਸ਼ ਧੀਮਾਨ ਅਸ਼ਵਨੀ ਸ਼ਰਮਾਂ ਬਲਿੰਦਰ ਕੁਮਾਰ, ਰਾਮ ਦਾਸ,ਹਰਪ੍ਰੀਤ ਸਿੰਘ, ਸੁਖਬੀਰ ਸਿੰਘ, ਸੰਦੀਪ ਕੁਮਾਰ, ਤਜਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਜੀਵਨ ਸਿੰਘ, ਸੁਰਜੀਤ ਸਿੰਘ, ਵਰਿੰਦਰ ਸਿੰਘ, ਹੁਸ਼ਿਆਰ ਸਿੰਘ, ਵਿਜੇ ਕੁਮਾਰ, ਅਸ਼ੋਕ ਕੁਮਾਰ, ਬਲਜੀਤ ਸਿੰਘ, ਵਰਿੰਦਰ ਸਿੰਘ, ਦਲਜੀਤ ਸਿੰਘ ਆਦਿ ਟ੍ਰੇਨਿੰਗ ਵਿੱਚ ਹਾਜ਼ਰ ਸਨ।