ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬੇਘਰ / ਅਣਗੌਲੇ / ਬਜ਼ੁਰਗਾਂ, ਬੱਚਿਆਂ ਅਤੇ ਮੰਦਬੁਧੀ ਵਿਅਕਤੀਆਂ ਨੂੰ ਕੰਬਲ ਭੇਟ
ਫਾਜ਼ਿਲਕਾ 10 ਜਨਵਰੀ
ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵਿਸ਼ੇਸ ਮੁੱਖ ਸਕੱਤਰ ਦੇ ਆਦੇਸ਼ਾਂ ਦੀ ਪਾਲਣਾ ਹਿੱਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗੜਵਾਲ ਵੱਲੋਂ ਠੰਡ ਦੇ ਮੌਸਮ ਦੌਰਾਨ ਬੇਘਰ / ਅਣਗੌਲੇ / ਬਜ਼ੁਰਗਾਂ, ਬੱਚਿਆਂ ਅਤੇ ਮੰਦਬੁਧੀ ਵਿਅਕਤੀਆਂ ਨੂੰ ਪੈ ਰਹੀ ਕੜਾਕੇ ਦੀ ਠੰਡ ਦੇ ਪਰਕੋਪ ਤੋਂ ਬਚਾਉਣ ਲਈ ਕੰਬਲ ਭੇਟ ਕੀਤੇ ਗਏ|
ਜ਼ਿਲ੍ਹਾ ਸਮਾਜਿਕ ਸੁਰਖਿਆ ਅਫਸਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਲਗਾਤਾਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਠੰਡ ਦੇ ਮੌਸਮ ਵਿਚ ਸਰਕਾਰ ਵੱਲੋਂ ਬੇਘਰਾਂ ਨੂੰ ਕੰਬਲ ਭੇਟ ਕਰਨ ਦੀ ਮੁਹਿੰਮ ਨਾਲ ਉਨ੍ਹਾਂ ਦੀ ਕੀਮਤੀ ਜਾਨਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਸਹਾਰਾ ਦੀ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਲਗਾਤਾਰ ਲੋੜੀਂਦੀਆਂ ਗਤੀਵਿਧੀਆਂ ਉਲੀਕਦਾ ਰਿਹਾ ਹੈ ਤੇ ਭਵਿੱਖ ਵਿਚ ਵੀ ਉਲੀਕਦਾ ਰਹੇਗਾ
ਉਨ੍ਹਾਂ ਦੱਸਿਆ ਕਿ ਬੇਘਰੇ / ਅਣਗੌਲੇ / ਬਜ਼ੁਰਗ, ਬੱਚੇ ਅਤੇ ਮੰਦਬੁਧੀ ਵਿਅਕਤੀ ਸੜਕਾਂ ਦੇ ਕਿਨਾਰੇ / ਫੁੱਟਪਾਥ ਤੇ ਤਰਸਯੋਗ ਹਾਲਤ ਵਿਚ ਪਏ ਰਹਿੰਦੇ ਹਨ, ਜਿਹੜੇ ਵਿਅਕਤੀ/ ਬੱਚੇ ਅਪਣੀ ਸਾਂਭ ਸੰਭਾਲ ਖੁਦ ਨਹੀਂ ਕਰ ਸਕਦੇ ਜਿਵੇਂ ਕਿ ਮੰਦ-ਬੁੱਧੀ ਵਿਅਕਤੀ/ਬੱਚੇ, ਉਹਨਾਂ ਨੂੰ ਯੋਗ ਰੈਣ ਬਸੇਰਾ (ਸ਼ੈਲਟਰ ਹੋਮ) ਵਿੱਚ ਸ਼ਿਫਟ ਕਰਵਾਉਣ ਸੰਬਧੀ ਵੀ ਉਪਰਾਲੇ ਕੀਤੇ ਜਾ ਰਹੇ ਹਨ | ਇਸ ਦੌਰਾਨ ਬੇਘਰੇ ਵਿਅਕਤੀਆਂ ਨੇ ਵੀ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।