ਵਿਗਿਆਨ ਪ੍ਰਦਰਸ਼ਨੀ ਵਿੱਚ ਬਹਾਦਰਗੜ੍ਹ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 15 ਜਨਵਰੀ 2025 - ਪੰਜਾਬ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਗਿਆਨ ਪ੍ਰਦਰਸ਼ਨੀ ਦਾ ਬਲਾਕ ਪੱਧਰੀ ਆਯੋਜਨ ਸਰਕਾਰੀ ਹਾਈ ਸਕੂਲ ਸਾਹਿਬ ਨਗਰ ਥੇੜੀ ਵਿੱਚ ਕੀਤਾ ਗਿਆ। ਜਿਸ ਵਿੱਚ 20 ਸਕੂਲਾ ਨੇ ਭਾਗ ਲੈਂਦੇ ਵੱਖ-ਵੱਖ ਵਿਗਿਆਨਕ ਵਿਸ਼ਿਆਂ ਤੇ ਮਾਡਲ ਪੇਸ਼ ਕੀਤੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ ਪਟਿਆਲਾ ਦੇ ਵਿਦਿਆਰਥੀਆਂ ਨੇ ਚਾਰ ਸ਼੍ਰੇਣੀਆਂ ਵਿੱਚ ਭਾਗ ਲਿਆ । ਇਹਨਾਂ ਵਿੱਚੋਂ ਤਿੰਨ ਸ਼੍ਰੇਣੀਆਂ ਵੇਸਟ ਮੈਨੇਜਮੈਂਟ, ਟਰਾਂਸਪੋਰਟੇਸ਼ਨ ਅਤੇ ਕਮਿਊਨੀਕੇਸ਼ਨ (ਮਿਡਲ ਗਰੁਪ) , ਟਰਾਂਸਪੋਰਟੇਸ਼ਨ ਅਤੇ ਕਮਿਊਨੀਕੇਸ਼ਨ (ਹਾਇਰ ਗਰੁਪ), ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ਅਤੇ ਚੌਥੀ ਸ਼੍ਰੇਣੀ ਵੇਸਟ ਮੈਨੇਜਮੈਂਟ (ਹਾਇਰ ਗਰੁਪ ) ਵਿੱਚ ਦੂਜੀ ਪੁਜੀਸ਼ਨ ਹਾਸ਼ਿਲ ਕੀਤੀ।
ਪ੍ਰਿੰਸੀਪਲ ਰੰਧਾਵਾ ਸਿੰਘ ਨੇ ਕਿਹਾ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੀ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਮਾਡਲ ਸਾਇੰਸ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਖਾਸ ਸੋਚ ਦਾ ਨਤੀਜਾ ਹੈ ਇਹੀ ਵਿਦਿਆਰਥੀ ਅੱਗੇ ਜਾ ਕੇ ਮਹਾਨ ਵਿਗਿਆਨਿਕ ਬਣ ਸਕਦੇ ਹਨ, ਬਸ ਇਹਨਾਂ ਨੂੰ ਲੋੜ ਯੋਗ ਅਗਵਾਈ ਦੀ ਹੁੰਦੀ ਹੈ। ਇਹਨਾਂ ਪ੍ਰਦਰਸ਼ਨੀ ਨਾਲ ਵਿਦਿਆਰਥੀਆਂ ਦੀ ਵਿਗਿਆਨ ਅਤੇ ਟੈਕਨੋਲੋਜੀ ਦੇ ਪ੍ਰਤੀ ਰੁਚੀ ਹੋਰ ਵਧਦੀ ਹੈ ਅਤੇ ਉਹ ਆਪਣੇ ਰੋਜ਼ਾਨਾ ਜੀਵਨ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਵਿਗਿਆਨਿਕ ਢੰਗ ਨਾਲ ਸੋਚਣ ਲਈ ਸਮਰਥ ਬਣਦੇ ਹਨ। ਸਮੂਹ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ,ਐਸਐਮਸੀ ਕਮੇਟੀ ਮੈਂਬਰਾ ਅਤੇ ਸਮੂਹ ਸਟਾਫ ਨੇ ਵਧਾਈ ਦਿੱਤੀ। ਭਵਿੱਖ ਵਿੱਚ ਪਹਿਲੀ ਪੋਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਜ਼ਿਲਾ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਭਾਗ ਲੈਣਗੇ।