ਬਸੰਤ ਰੁੱਤ ਵਿੱਚ ਸਾਹਿਤ ਅਤੇ ਚਿੰਤਨ ਦਾ ਜਸ਼ਨ: 3 ਮਾਰਚ ਤੋਂ ਸ਼ੁਰੂ ਹੋਵੇਗਾ 10ਵਾਂ ਅੰਮ੍ਰਿਤਸਰ ਸਾਹਿਤ ਉਤਸਵ
- ਪ੍ਰਸਿੱਧ ਰਾਜਨੀਤਿਕ ਚਿੰਤਕ ਯੋਗੇਂਦਰ ਯਾਦਵ ਵਿਸ਼ੇਸ਼ ਤੌਰ ‘ਤੇ ਕਰਨਗੇ ਸ਼ਿਰਕਤ
- ਇਸ ਵਾਰ ਦਾ ਨਾਦ ਪ੍ਰਗਾਸੁ ਸ਼ਬਦ ਸਨਮਾਨ ਪ੍ਰਸਿਧ ਕਵੀ ਵਿਜੇ ਵਿਵੇਕ ਨੂੰ
ਅੰਮ੍ਰਿਤਸਰ, 03 ਮਾਰਚ, 2025 – ਦਸਵਾਂ ‘ਅੰਮ੍ਰਿਤਸਰ ਸਾਹਿਤ ਉਤਸਵ’ ਅੱਜ ਤੋਂ ਖਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਦੇ ਵਿਹੜੇ ਵਿਚ ਸ਼ੁਰੂ ਹੋਵੇਗਾ। ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਮਿਤੀ 03, 04 ਅਤੇ 05 ਮਾਰਚ, 2025 ਨੂੰ ਕਰਵਾਏ ਜਾ ਰਹੇ ਇਸ ਉਤਸਵ ‘ਚ ਪੰਜਾਬ, ਦਿੱਲੀ, ਜੰਮੂ-ਕਸ਼ਮੀਰ ਤੋਂ ਇਲਾਵਾ ਭਾਰਤ ਦੇ ਹੋਰਨਾਂ ਰਾਜਾਂ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਅਕਾਦਮਿਕ-ਖੋਜ ਸੰਸਥਾਵਾਂ ਦੇ ਖੋਜਾਰਥੀ, ਵਿਦਿਆਰਥੀ ਅਤੇ ਉੱਘੀਆਂ ਸਖਸ਼ੀਅਤਾਂ ਤੋਂ ਇਲਾਵਾ ਪ੍ਰਸਿੱਧ ਵਿਦਵਾਨ ਭਾਗ ਲੈਣਗੇ। ਇਨ੍ਹਾਂ ਸਮਾਗਮਾਂ ਦਾ ਪ੍ਰਮੁੱਖ ਉਦੇਸ਼ ਅਕਾਦਮਿਕ ਅਤੇ ਵਿਿਦਅਕ ਸੰਸਥਾਵਾਂ ਦੇ ਖੋਜਾਰਥੀਆਂ-ਵਿਦਿਆਰਥੀਆਂ ਨੂੰ ਸੰਬੰਧਿਤ ਖੇਤਰਾਂ ਦੀਆਂ ਪ੍ਰਮੱੁਖ ਸ਼ਖਸੀਅਤਾਂ ਨਾਲ ਰੂਬਰੂ ਕਰਨਾ ਹੈ, ਜਿਸ ਰਾਹੀਂ ਉਨਾਂ੍ਹ ਦੇ ਹੁਨਰ ਅਤੇ ਸਮਰੱਥਾ ਨੂੰ ਵਿਕਸਤ ਹੋਣ ਲਈ ਮਦਦ ਮਿਲ ਸਕੇ।
ਸੰਸਥਾ ਦੇ ਸਕੱਤਰ, ਵਰਿੰਦਰਪਾਲ ਸਿੰਘ ਨੇ ਤਿੰਨ ਦਿਨ ਹੋਣ ਵਾਲੇ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਸਾਹਿਤ ਉਤਸਵ ਸੰਸਥਾ ਵੱਲੋਂ ਕਰਵਾਈਆਂ ਜਾਂਦੀਆਂ ਸਾਲਾਨਾ ਗਤੀਵਿਧੀਆਂ ਦਾ ਪ੍ਰਮੱੁਖ ਹਿੱਸਾ ਹੈ।ਉਤਸਵ ਸੈਮੀਨਾਰ, ਸੰਵਾਦ, ਪੁਸਤਕ ਗੋਸ਼ਟੀ, ਸਿਰਜਣ-ਅਨੁਭਵ ਅਤੇ ਕਵੀ ਦਰਬਾਰ ਆਦਿ ਉਪਰ ਕੇਂਦਰਿਤ ਰਹੇਗਾ ਅਤੇ ਇਸ ਤੋਂ ਇਲਾਵਾ ਬਸੰਤ ਰੁੱਤ ਦੇ ਸੁਆਗਤ ਵਿੱਚ ਵਿਸ਼ੇਸ਼ ਤੌਰ ‘ਤੇ ਬਸੰਤ ਰਾਗ ਵਾਦਨ ਅਤੇ ਗਾਇਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਅੰਦਰ ਕੋਮਲ ਕਲਾਵਾਂ ਪ੍ਰਤੀ ਆਕਰਸ਼ਣ ਪੈਦਾ ਕਰਨ ਲਈ ਲੱਕੜ ਕਾਰੀਗਰੀ, ਰਵਾਇਤੀ ਸਾਜ਼, ਅੱਖਰਕਾਰੀ, ਚਿਤਰਕਲਾ, ਫੋਟੋਗ੍ਰਾਫੀ ਤੋਂ ਇਲਾਵਾ ਖੋਜ ਅਤੇ ਚਿੰਤਨ ਨਾਲ ਸੰਬੰਧਿਤ ਪੁਸਤਕ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਉਤਸਵ ਦਾ ਉਦਘਾਟਨੀ ਸੈਸ਼ਨ ਮਰਹੂਮ ਸ਼ਾਇਰ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ ਜਿਸ ਵਿੱਚ ਕਰਮਜੀਤ ਸਿੰਘ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਮਹਿਲ ਸਿੰਘ ਵਾਈਸ ਚਾਂਸਲਰ ਖ਼ਾਲਸਾ ਯੂਨੀਵਰਸਿਟੀ, ਅੰਮ੍ਰਿਤਸਰ, ਅਸ਼ਵਨੀ ਚੈਟਲੇ, ਚੇਅਰਮੈਨ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਅਤੇ ਸਾਹਿਤ ਜਗਤ ਦੇ ਪ੍ਰਸਿਧ ਚਿੰਤਕ ‘ਤੇ ਸਾਹਿਤਕਾਰ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਰਹਿਨਗੇ। ਉਨ੍ਹਾਂ ਕਿਹਾ ਕਿ ਇਸ ਦਿਨ ਦਾ ਪਹਿਲਾ ਅਕਾਦਮਿਕ ਸੈਸ਼ਨ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਮਰਪਿਤ ਕੀਤਾ ਜਾਵੇਗਾ ਜਿਸ ਵਿੱਚ ਆਰ.ਬੀ. ਆਈ. ਚੇਅਰ ਪ੍ਰੋਫੈਸਰ ਸਤੀਸ਼ ਵਰਮਾ ਅਤੇ ਪ੍ਰਸਿੱਧ ਰਾਜਨੀਤਿਕ ਚਿੰਤਕ ਯੋਗੇਂਦਰ ਯਾਦਵ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ ।
ਤੀਜੇ ਅਤੇ ਆਖਰੀ ਦਿਨ ਕਰਵਾਏ ਜਾ ਰਹੇ 16ਵੇਂ ਸਾਲਾਨਾ ਕਵੀ ਦਰਬਾਰ ‘ਚੜ੍ਹਿਆ ਬਸੰਤ’ ਦਾ ਆਗਾਜ਼ ਬਸੰਤ ਰਾਗ ਵਾਦਨ ਅਤੇ ਗਾਇਨ ਨਾਲ ਹੋਵੇਗਾ।ਚੜ੍ਹਿਆ ਬਸੰਤ ਕਵੀ ਦਰਬਾਰ’ ਵਿੱਚ ਪੰਜਾਬੀ ਤੋਂ ਇਲਾਵਾ ਪੁਣਛੀ, ਗੋਜਰੀ, ਪਹਾੜੀ ਅਤੇ ਡੋਗਰੀ ਆਦਿ ਦੇ ਪ੍ਰਸਿੱਧ ਕਵੀ ਭਾਗ ਲੈ ਰਹੇ ਹਨ। ਹਰ ਸਾਲ ਦਿੱਤਾ ਜਾਣਾ ਵਾਲਾ ਨਾਦ ਪ੍ਰਗਾਸੁ ਸ਼ਬਦ ਸਨਮਾਨ ਇਸ ਵਾਰ ਪੰਜਾਬੀ ਦੇ ਪ੍ਰਸਿਧ ਕਵੀ ਵਿਜੇ ਵਿਵੇਕ ਨੂੰ ਦਿੱਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਇਸ ਮੌਕੇ ਖੋਜਾਰਥੀਆਂ, ਵਿਿਦਆਰਥੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਸ਼ਾਮਿਲ ਹੋਣ ਲਈ ਖੱੁਲ੍ਹਾ ਸੱਦਾ ਦਿੱਤਾ ਹੈ।