ਪੀ.ਆਰ.ਓ. ਡਾ. ਕੁਲਜੀਤ ਸਿੰਘ ਮੀਆਂਪੁਰੀ ਨੂੰ ਸਦਮਾ: ਪਿਤਾ ਕੁਲਦੀਪ ਸਿੰਘ ਦਾ ਹੋਇਆ ਦੇਹਾਂਤ
- ਸੈਂਕੜੇ ਨਮ ਅੱਖਾਂ ਵੱਲੋਂ ਦਿੱਤੀ ਗਈ ਅੰਤਿਮ ਵਿਦਾਇਗੀ
ਰੂਪਨਗਰ, 17 ਮਾਰਚ 2025: ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪੀ.ਆਰ.ਓ. ਡਾ. ਕੁਲਜੀਤ ਸਿੰਘ ਮੀਆਂਪੁਰੀ ਦੇ ਪਿਤਾ ਸ. ਕੁਲਦੀਪ ਸਿੰਘ ਜੀ (71) ਦਾ ਸੈਕਟਰ 32 ਦੇ ਹਸਪਤਾਲ ਵਿਚ ਜ਼ੇਰੇ ਏ ਇਲਾਜ਼ ਦੌਰਾਨ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਪਿੰਡ ਮੀਆਂਪੁਰ ਦੇ ਸ਼ਮਸ਼ਾਨ ਘਾਟ ਵਿਖੇ ਸੈਂਕੜੇ ਨਮ ਅੱਖਾਂ ਵੱਲੋਂ ਅੰਤਿਮ ਵਿਦਾਇਗੀ ਦਿੱਤੀ ਗਈ।
ਸਵਰਗੀ ਸ. ਕੁਲਦੀਪ ਸਿੰਘ ਦੀ ਚਿਖਾ ਨੂੰ ਅਗਨ ਭੇਟ ਉਨ੍ਹਾਂ ਦੇ ਸਪੁੱਤਰ ਡਾ. ਕੁਲਜੀਤ ਸਿੰਘ ਮੀਆਂਪੁਰੀ (ਸੂਚਨਾ ਤੇ ਲੋਕ ਸੰਪਰਕ ਅਧਿਕਾਰੀ, ਮੁੱਖ ਦਫਤਰ) ਅਤੇ ਜਗਦੀਪ ਸਿੰਘ ਵਲੋਂ ਕੀਤਾ ਗਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਦੋ ਪੁੱਤਰ-ਨੂੰਹਾਂ ਅਤੇ 3 ਪੋਤਰੇ 1 ਪੋਤਰੀ ਦਾ ਪਰਿਵਾਰ ਛੱਡ ਗਏ ਹਨ।
ਸ. ਕੁਲਦੀਪ ਸਿੰਘ, ਜੋ ਕਿ ਸਿਹਤ ਵਿਭਾਗ ਤੋਂ ਲਗਭਗ 40 ਸਾਲ ਨੌਕਰੀ ਕਰਨ ਤੋਂ ਬਾਅਦ ਸੁਪਰਡੈਂਟ ਦੇ ਅਹੁਦੇ ਤੋਂ ਸੇਵਾ ਮੁਕਤ ਸਨ, ਇਸ ਦੇ ਨਾਲ ਹੀ ਉਹ ਸੇਵਾ ਮੁਕਤੀ ਤੋਂ ਬਾਅਦ ਪਿੰਡ ਦੇ ਨੰਬਰਦਾਰ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਦੇ ਜਾਣ ਨਾਲ ਪਰਿਵਾਰ, ਪਿੰਡ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ।
ਜ਼ਿਕਰਯੋਗ ਹੈ ਕਿ ਸਵਰਗੀ ਸ. ਕੁਲਦੀਪ ਸਿੰਘ ਦੇ ਅਸਥ 18 ਮਾਰਚ ਨੂੰ ਸਵੇਰੇ 9 ਵਜੇ ਸੰਭਾਲੇ ਜਾਣਗੇ ਜਦਕਿ ਅੰਤਮ ਅਰਦਾਸ 23 ਮਾਰਚ ਦਿਨ ਐਤਵਾਰ ਨੂੰ ਗ੍ਰਹਿ ਸਥਾਨ ਪਿੰਡ ਮੀਆਂਪੁਰ ਵਿਖੇ ਦੁਪਹਿਰ 12 ਤੋਂ 1 ਵਜੇ ਹੋਵੇਗੀ।
ਇਸ ਮੌਕੇ ਜੁਆਇੰਟ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਜੁਆਇੰਟ ਡਾਇਰੈਕਟਰ ਪ੍ਰੀਤ ਕੰਵਲ ਸਿੰਘ, ਆਈ ਪੀ ਆਰ ਓ ਨਵਦੀਪ ਗਿੱਲ, ਆਈ ਪੀ ਆਰ ਓ ਨਰਿੰਦਰ ਪਾਲ ਸਿੰਘ, ਆਈ ਪੀ ਆਰ ਓ ਅਮਨਪ੍ਰੀਤ ਮਨੌਲੀ, ਆਈ ਪੀ ਆਰ ਓ ਹਰਮੀਤ ਸਿੰਘ ਢਿੱਲੋਂ, ਡੀ ਪੀ ਆਰ ਓ ਕਰਨ ਮਹਿਤਾ, ਆਈ ਪੀ ਆਰ ਓ ਕੁਲਤਾਰ ਸਿੰਘ ਮੀਆਂਪੁਰੀ, ਏ ਪੀ ਆਰ ਓ ਬਲਜਿੰਦਰ ਸਿੰਘ, ਏ ਪੀ ਆਰ ਓ ਅਮਨਦੀਪ ਸਿੰਘ ਸੰਧੂ, ਏ ਪੀ ਆਰ ਓ ਸੁਰੇਸ਼ ਕੁਮਾਰ, ਏ ਪੀ ਆਰ ਓ ਰਮਨਦੀਪ ਕੌਰ, ਏ ਪੀ ਆਰ ਓ ਦਵਿੰਦਰ ਕੌਰ, ਏ ਪੀ ਆਰ ਓ ਅਸ਼ੋਕ ਕੁਮਾਰ, ਐਡਵੋਕੇਟ ਜਗਵੰਤ ਸਿੰਘ ਮੀਆਂਪੁਰੀ, ਪੱਤਰਕਾਰ ਕੈਲਾਸ਼ ਕੁਮਾਰ, ਪੱਤਰਕਾਰ ਅਮਰ ਸ਼ਰਮਾ, ਪੱਤਰਕਾਰ ਸ਼ਮਸ਼ੇਰ ਬੱ