ਪਿੰਡਾਂ ਦੇ ਗੁਰਦੁਆਰਿਆਂ ਵਿੱਚ ਹੋ ਰਹੀ ਅਨਾਉਂਸਮੈਂਟ ਨਾ ਵਰਤੋ ਚਾਈਨਾ ਡੋਰ
ਦੋ੍ ਪਿੰਡਾਂ ਦੇ ਨੌਜਵਾਨਾਂ ਨੇ ਬਾਲ ਦਿੱਤੀ ਚਾਈਨਾ ਡੋਰ ਦੇ ਗੱਟੂਆਂ ਦੀ ਲੋਹੜੀ
ਰੋਹਿਤ ਗੁਪਤਾ
ਗੁਰਦਾਸਪੁਰ , 10 ਜਨਵਰੀ 2025 :
ਪਿੰਡ ਰਾਜੇਕੇ ਅੱਤੇ ਪਿੰਡ ਮਹਿਮਾ ਚੱਕ ਦੇ ਮੁਹਤਬਰ ਆਗੂਆਂ ਨੇ ਸਾਂਝੇ ਤੌਰ ਤੇ ਸਰਵ ਸੰਮਤੀ ਨਾਲ ਇਤਿਹਾਸਿਕ ਫੈਸਲਾ ਲੈਂਦਿਆਂ ਚਾਈਨਾ ਡੋਰ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਹੈ ਤੇ ਉੱਥੇ ਹੀ ਕੁਝ ਨੌਜਵਾਨਾਂ ਵੱਲੋਂ ਚਾਈਨਾ ਡੋਰ ਦੇ ਗੱਟੂ ਖਰੀਦੇ ਗਏ ਸਨ ਸਾਰੇ ਦੇ ਸਾਰੇ ਸਾੜ ਕੇ ਉਹਨ੍ਾਂ ਦੀ ਲੋੜੀ ਬਲ ਦਿੱਤੀ ਗਈ।
ਇਸ ਮੌਕੇ ਗੱਲਬਾਤ ਦੌਰਾਨ ਪਿੰਡ ਰਾਜੇਕੇ ਦੇ ਸਰਪੰਚ ਦਲਬੀਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਚਾਈਨਾ ਡੋਰ ਨਾਲ ਆਏ ਦਿਨ ਪੰਜਾਬ ਵਿੱਚ ਕਿਤੇ ਨਾ ਕਿਤੇ ਲੋਕ ਜ਼ਖਮੀ ਹੋ ਰਹੇ ਹਨ ਤੇ ਉੱਥੇ ਹੀ ਪੰਛੀ ਵੀ ਇਸ ਦੀ ਚਪੇਟ ਵਿੱਚ ਆ ਮਰ ਰਹੇ ਹਨ ਪਰ ਕੁਝ ਮੁਨਾਫਾਖੋਰ ਲੋਕ ਇਸ ਡੋਰ ਨੂੰ ਚੋਰੀ ਛੁਪੇ ਵੇਚ ਕੇ ਮਨੁੱਖਾਂ ਅਤੇ ਪੰਛੀਆਂ ਦੀ ਜਾਨਾਂ ਦੇ ਦੁਸ਼ਮਣ ਬਣੇ ਹੋਏ ਹਨ।ਉਨਾਂ ਦੱਸਿਆ ਕਿ ਇਸ ਡੋਰ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਲਈ ਦੋਵਾਂ ਪਿੰਡਾਂ ਦੇ ਮੋਹਤਬਰ ਆਗੂਆਂ ਵੱਲੋਂ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਬਕਾਇਦਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟਾਂ ਕਰਵਾਈਆਂ ਗਈਆਂ ਤੇ ਪਿੰਡ ਦੇ ਚੌਕੀਦਾਰ ਵੱਲੋਂ ਘਰ ਘਰ ਅੱਗੇ ਪੀਪਾ ਖੜਕਾ ਕੇ ਇਸ ਖੂਨੀ ਡੋਰ ਸੰਬੰਧੀ ਜਾਗਰੂਕ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਅੱਜ ਪਿੰਡ ਦੇ ਨੌਜਵਾਨਾਂ ਵੱਲੋਂ ਜਿਨਾਂ ਵੱਲੋਂ ਚਾਈਨਾ ਡੋਰ ਦੇ ਗੱਟੂ ਖਰੀਦੇ ਗਏ ਸਨ ਉਹਨਾਂ ਨੂੰ ਸਾੜ ਦਿੱਤਾ ਗਿਆ ਤੇ ਅੱਗੇ ਤੋਂ ਸੰਕਲਪ ਲਿਆ ਕੇ ਉਹ ਚਾਈਨਾ ਡੋਰ ਦਾ ਕਦੇ ਵੀ ਇਸਤੇਮਾਲ ਨਹੀਂ ਕਰਨਗੇ ਤੇ ਲੋਹੜੀ ਦਾ ਤਿਉਹਾਰ ਮਨਾਉਣ ਮੌਕੇ ਧਾਗੇ ਦੀ ਡੋਰ ਦਾ ਇਸਤੇਮਾਲ ਕਰਨਗੇ। ਉਹਨਾਂ ਦੱਸਿਆ ਕਿ ਅਗਰ ਕੋਈ ਵੀ ਇਸ ਡੋਰ ਦਾ ਇਸਤੇਮਾਲ ਕਰੇਗਾ ਤੇ ਜੇਕਰ ਉਸ ਦੇ ਉੱਪਰ ਕੋਈ ਪੁਲਿਸ ਕਾਰਵਾਈ ਹੋਵੇਗੀ ਤਾਂ ਕੋਈ ਵੀ ਮੁਹਤਬਰ ਆਗੂ ਉਸਦੀ ਮਦਦ ਨਹੀਂ ਕਰੇਗਾ।ਇਸ ਮੌਕੇ ਨੌਜਵਾਨਾਂ ਨੇ ਹੋਰਨਾ ਪਿੰਡਾਂ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਪਿੰਡ ਵਿੱਚ ਚਾਈਨਾ ਡੋਰ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਹੈ ਤੇ ਉਹ ਵੀ ਉਸੇ ਤਰ੍ਹਾਂ ਇਸ ਖੂਨੀ ਡੋਰ ਦਾ ਬਾਈਕਾਟ ਕਰਕੇ ਮਨੁੱਖਾਂ ਅਤੇ ਪੰਛੀਆਂ ਦੇ ਰਖਵਾਲੇ ਬਣਨ।