ਨਵੇਂ ਐਸਐਸਪੀ ਹੋਏ ਮੀਡੀਆ ਦੇ ਰੂਬਰੂ
ਕਿਹਾ ਇਲਾਕੇ ਦੇ ਲੋਕ ਕਿਸੇ ਵੀ ਤਰਹਾਂ ਦੀ ਸਹਾਇਤਾ ਲਈ ਕਰ ਸਕਦੇ ਹਨ ਸਿੱਧਾ ਸੰਪਰਕ
ਅਪਰਾਧ ਅਤੇ ਨਸ਼ਾ ਰੋਕਣ ਦੇ ਨਾਲ ਨਾਲ ਲੋਕਾਂ ਅਤੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਤੇ ਕੀਤੇ ਜਾਣਗੇ ਖਾਸ ਪ੍ਰਬੰਧ
ਰੋਹਿਤ ਗੁਪਤਾ
ਗੁਰਦਾਸਪੁਰ , 24 ਫਰਵਰੀ 2025 :
ਅਦਿਤੇ ਨੇ ਐਸਐਸਪੀ ਗੁਰਦਾਸਪੁਰ ਦੇ ਤੌਰ ਤੇ ਆਪਣਾ ਅਹੁਦਾ ਸੰਭਾਲ ਲਿਆ ਹੈ । ਇਸ ਤੋਂ ਪਹਿਲਾਂ ਉਹ ਜਲੰਧਰ ਵਿਖੇ ਡੀਸੀਪੀ ਦੇ ਅਹੁਦੇ ਤੇ ਤੈਨਾਤ ਸਨ। ਅੱਜ ਮੀਡੀਆ ਤੇ ਰੂਬਰੂ ਹੁੰਦਿਆ ਐਸਐਸਪੀ ਅਦਿਤੇ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਅਪਰਾਧ ਅਤੇ ਨਸ਼ਾ ਰੋਕਣ ਲਈ ਖਾਸ ਉਪਰਾਲੇ ਕੀਤੇ ਜਾਣਗੇ। ਇਸ ਦੇ ਨਾਲ ਹੀ ਸਰਹੱਦ ਦੀ ਖੇਤਰਾਂ ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਤੇ ਸੁਰੱਖਿਆ ਦੇ ਵੀ ਖਾਸ ਪ੍ਰਬੰਧ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਲੋਕਾਂ ਦੀ ਸ਼ਿਕਾਇਤਾਂ ਧਿਆਨ ਨਾਲ ਸੁਣਨ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਫਿਰ ਵੀ ਇਲਾਕੇ ਦੇ ਲੋਕ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ