ਥਾਰ 'ਤੇ ਸਾਥੀਆਂ ਸਮੇਤ ਆਏ ਸਰਪੰਚ ਨੇ ਚਲਾ'ਤੀਆਂ ਸਿੱਧੀਆਂ ਗੋਲਿਆ, ਇੱਕ ਗੰਭੀਰ ਜ਼ਖਮੀ
ਪੁਲਿਸ ਨੇ ਥਾਰ ਨੂੰ ਲਿਆ ਕਬਜ਼ੇ ਵਿੱਚ ਕਰ ਰਹੀ ਹੈ ਜਾਂਚ
ਰੋਹਿਤ ਗੁਪਤਾ
ਗੁਰਦਾਸਪੁਰ - ਇੱਕ ਮੌਜੂਦਾ ਸਰਪੰਚ ਥਾਰ ਗੱਡੀ ਤੇ ਸਵਾਰ ਹੋ ਕੇ ਆਪਣੇ ਸਾਥੀਆਂ ਸਮੇਤ ਇੱਕ ਡੇਰੇ ਤੇ ਪਹੁੰਚਿਆ ਤੇ ਪਰਿਵਾਰ ਨੂੰ ਪਿੰਡ ਦੇ ਕੁਝ ਬੰਦਿਆਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਗੱਲ ਕਹਿਣ ਲੱਗ ਪਿਆ ਪਰ ਜਦੋਂ ਪਰਿਵਾਰ ਨਾ ਮੰਨਿਆ ਤਾਂ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਪਰਿਵਾਰ ਦਾ ਇੱਕ ਮੈਂਬਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਮਾਮਲਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਕੀੜੀ ਦਾ । ਹਾਲਾਂਕਿ ਗੋਲੀਆਂ ਚਲਾਉਣ ਤੋਂ ਬਾਅਦ ਨਜ਼ਦੀਕੀ ਪਿੰਡ ਦਾ ਇਹ ਸਰਪੰਚ ਅਤੇ ਉਸਦੇ ਪੰਜ ਸਾਥੀ ਥਾਰ ਉਥੇ ਹੀ ਛੱਡ ਕੇ ਫਰਾਰ ਹੋ ਗਏ ਅਤੇ ਪਰਿਵਾਰ ਵੱਲੋਂ ਥਾਰ ਦੇ ਟਾਇਰ ਲਾ ਲਏ ਗਏ ਤਾਂ ਜੋ ਸਰਪੰਚ ਦੇਰ ਰਾਤ ਫਿਰ ਹਥਿਆਰਾਂ ਦੇ ਦਮ ਤੇ ਥਾਰ ਲੈ ਨਾ ਜਾਵੇ। ਸਵੇਰੇ ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਪੁਲਿਸ ਵੱਲੋਂ ਥਾਰ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਪਰ ਐਸ ਐਚ ਓ ਦਾ ਕਹਿਣਾ ਹੈ ਕਿ ਜਦੋਂ ਤੋਂ ਐਫ ਆਈ ਆਰ ਦਰਜ ਨਹੀਂ ਕਰ ਲਈ ਜਾਂਦੀ ਉਹ ਕੈਮਰੇ ਸਾਹਮਣੇ ਕੁਝ ਨਹੀਂ ਬੋਲ ਸਕਦੇ।
ਜਾਣਕਾਰੀ ਦਿੰਦਿਆਂ ਪੀੜਿਤ ਪਰਿਵਾਰ ਦੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਸਾਡੇ ਕੋਲ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦਾ ਮੋਬਾਇਲ ਕਿਸੇ ਨੇ ਖੋਹ ਲਿਆ ਸੀ। ਮੋਬਾਇਲ ਖੋਹਣ ਵਾਲਿਆਂ ਦਾ ਪਤਾ ਲੱਗਣ ਤੇ ਅਸੀਂ ਦੋਵਾਂ ਦਾ ਸਮਝੌਤਾ ਕਰਾ ਕੇ ਮੋਬਾਈਲ ਵਾਪਸ ਕਰਵਾ ਦਿੱਤਾ ਸੀ। ਪਿੰਡ ਭੇਡ ਪੱਤਣ ਦੇ ਮੌਜੂਦਾ ਸਰਪੰਚ ਰਾਤ ਸਾਡੇ ਡੇਰੇ ਤੇ ਆ ਕੇ ਬਈਆਂ ਉੱਤੇ ਦਬਾਅ ਪਾਉਣ ਲੱਗਾ ਕਿ ਦੂਸਰੀ ਪਾਰਟੀ ਉੱਤੇ ਪਰਚਾ ਦਰਜ ਕਰਵਾਇਆ ਜਾਵੇ। ਜਦੋਂ ਅਸੀਂ ਉਸ ਨੂੰ ਨਾ ਨੁੱਕਰ ਕੀਤੀ ਤਾਂ ਉਸ ਨੇ ਤੈਸ਼ ਵਿੱਚ ਆ ਕੇ ਆਪਣੀ ਪਿਸਟਲ ਦੇ ਨਾਲ ਮੇਰੇ ਭਰਾ ਉੱਤੇ ਫਾਇਰ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਅਮਨਦੀਪ ਹੋਸਪਿਟਲ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਗੰਭੀਰ ਹੈ ।ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ।
ਉੱਥੇ ਹੀ ਪਿੰਡ ਵਾਸੀ ਗੁਰਪ੍ਰੀਤ ਸਿੰਘ ਅਤੇ ਮਲਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਗੋਲੀਆਂ ਚਲਾਉਣ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਜੋ ਕਿ ਅਸੀਂ ਇਹ ਖਬਰਾਂ ਟੀਵੀ ਤੇ ਦੇਖਦੇ ਸਾਂ ਪਰ ਅੱਜ ਇਹ ਵਾਰਦਾਤ ਸਾਡੇ ਪਿੰਡ ਚ ਵੀ ਹੋ ਗਈ ਹੈ ਜਿਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਦੋਂ ਇਸ ਬਾਰੇ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਐਸ ਐਚ ਓ ਬਿਕਰਮਜੀਤ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਗੋਲੀਆਂ ਚੱਲਣ ਦੀ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਖਮੀ ਫਿਲਹਾਲ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ । ਪੀੜਿਤ ਪਰਿਵਾਰ ਦੀ ਸ਼ਿਕਾਇਤ ਆਈ ਹੈ । ਜਖਮੀ ਦਾ ਬਿਆਨ ਲੈ ਕੇ ਐਫ ਆਈਆਰ ਦਰਜ ਕੀਤੀ ਜਾਵੇਗੀ ਦਾ ਤੇ ਅਗਲੇ ਦ ਕਾਰਵਾਈ ਕੀਤੀ ਜਾਵੇਗੀ।