ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵਲੋਂ ਰਾਸ਼ਟਰੀ ਰੋਡ ਸੈਫਟੀ ਤਹਿਤ ਇਕ ਅਵੇਅਰਨੈੱਸ ਪ੍ਰੋਗਰਾਮ ਕਰਵਾਇਆ ਗਿਆ
ਰੂਪਨਗਰ, 10 ਜਨਵਰੀ 2025: ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵਲੋਂ ਰਾਸ਼ਟਰੀ ਰੋਡ ਸੈਫਟੀ ਪ੍ਰੋਗਰਾਮ ਤਹਿਤ ਇਕ ਅਵੇਅਰਨੈੱਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰੈੱਡ ਕਰਾਸ ਵਲੋਂ ਚਲਾਏ ਜਾ ਰਹੇ ਸਕਿੱਲ ਸੈਂਟਰਾਂ ਦੇ ਸਿਖਿਆਰਥੀਆਂ ਨੇ ਭਾਗ ਲਿਆ। ਸ੍ਰੀ ਸੁਖਦੇਵ ਸਿੰਘ ਸਹਾਇਕ ਇੰਸਪੈਕਟਰ ਪੁਲਿਸ ਵਲੋਂ ਰੋਜਾਨਾ ਵਾਰਪਰਨ ਵਾਲੇ ਸੜਕ ਹਾਦਸਿਆਂ ਤੇ ਬਚਾਅ ਲਈ ਜਾਣਕਾਰੀ ਦਿੱਤੀ।
ਉਨ੍ਹਾ ਦੱਸਿਆ ਕਿ ਡਰਾਇਵਿੰਗ ਲਾਇਸੈਂਸ, ਹੈਲਮੇਂਟ, ਸੀਟ ਬੈਲਟ, ਸੀਮਤ ਰਫਤਾਰ ਆਦਿ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਘਟਨਾਵਾਂ ਤੋਂ ਬਚਾਅ ਹੋ ਸਕੇ।
ਇਸ ਪ੍ਰੋਗਰਾਮ ਤਹਿਤ ਹੀ ਸ. ਗੁਰਸੋਹਣ ਸਿੰਘ ਸਕੱਤਰ ਰੈੱਡ ਕਰਾਸ ਵਲੋਂ ਐਨ.ਸੀ. ਸੀ. ਅਕੈਡਮੀ ਰੂਪਨਗਰ ਵਿਖੇ ਫਸਟ ਏਡ ਟਰੇਨਿੰਗ ਕਰਵਾਈ ਗਈ। ਜਿਸ ਵਿਚ 400 ਕੈਡਿਟਾਂ ਨੂੰ ਸੀ. ਪੀ. ਆਰ., ਜਖਮ ਫਰੈਕਚਰ, ਜਾਨਵਰਾਂ ਦਾ ਕੱਟਣਾ ਅਤੇ ਦੁਰਘਟਨਾਂ ਸਮੇਂ ਕੀਤੀ ਜਾਣ ਵਾਲੀ ਫਸਟ ਏਡ ਬਾਰੇ ਜਾਣਕਾਰੀ ਦਿੱਤੀ ।