ਚਾਈਨਾ ਡੋਰ ਤੋਂ ਮੋਟਰਸਾਈਕਲਾਂ ਨੂੰ ਬਚਾਉਣ ਦਾ ਨੌਜਵਾਨਾਂ ਨੇ ਲਾ ਲਿਆ ਜੁਗਾੜ
ਕੈਂਪ ਲਗਾ ਕੇ ਦੁਪਹੀਆ ਵਾਹਨਾ ਤੇ ਫਰੀ ਲਗਾਏ ਆਪਣੇ ਬਣਾਏ ਦੇਸੀ ਜੁਗਾੜ
ਰੋਹਿਤ ਗੁਪਤਾ
ਗੁਰਦਾਸਪੁਰ , 7 ਜਨਵਰੀ 2025- ਚਾਈਨਾ ਡੋਰ ( ਪਲਾਸਟਿਕ ਡੋਰ) ਨਾਲ ਪਿਛਲੇ ਦਿਨੀ ਕਈ ਲੋਕ ਗੰਭੀਰ ਜਖਮੀ ਹੋਏ ਹਨ ਅਤੇ ਇਹਨਾਂ ਹਾਦਸਿਆਂ ਨੂੰ ਰੋਕਣ ਲਈ ਬਟਾਲਾ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਐਸਾ ਦੇਸੀ ਜੁਗਾੜ ਬਣਾਇਆ ਹੈ ਕਿ ਇਹ ਦੋ ਪਈਆ ਵਾਹਨ ਤੇ ਲੱਗ ਜਾਵੇ ਤਾਂ ਇਹ ਚਾਈਨਾ ਡੋਰ ਤੋਂ ਦੀ ਚਪੇਟ ਵਿੱਚ ਆਉਣ ਤੋਂ ਦੁਪਹੀਆ ਚਾਲਕਾਂ ਦਾ ਬਚਾਆ ਕਰ ਸਕਦਾ ਹੈ ।
ਬਟਾਲਾ ਦੇ ਕੁਝ ਨੌਜਵਾਨਾਂ ਇਕ ਸਮਾਜ ਸੇਵੀ ਸੰਸਥਾ ਦੇ ਬੈਨਰ ਹੇਠ ਇਕੱਠੇ ਹੋ ਕੇ ਬਟਾਲਾ ਦੇ ਮੇਨ ਗਾਂਧੀ ਚੌਂਕ ਵਿੱਚ ਕੈਂਪ ਲਗਾਇਆ ਜਿਸ ਵਿੱਚ ਸੈਂਕੜਿਆਂ ਦੋ ਪਈਆ ਵਾਹਨਾਂ ਨੂੰ ਰਸਤੇ ਚ ਰੋਕ ਮੁਫ਼ਤ ਦੇਸੀ ਜੁਗਾੜ ਲਗਾ ਕੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਗੱਲਬਾਤ ਦੌਰਾਨ ਇਹਨਾਂ ਨੌਜਵਾਨਾਂ ਨੇ ਕਿਹਾ ਕਿ ਅੱਜ ਕੱਲ ਪਤੰਗਬਾਜ਼ੀ ਜ਼ੋਰਾਂ ਤੇ ਹੈ ਕੁਝ ਲੋਕ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਰਹੇ ਹਨ ਜਿਸ ਨਾਲ ਲੋਕ ਪਹਿਲਾਂ ਵੀ ਕਾਫੀ ਜਖਮੀ ਹੋ ਚੁੱਕੇ ਹਨ ।ਇਹੋ ਜਿਹੇ ਹਾਦਸੇ ਨਾ ਹੋਣ ਇਸ ਲਈ ਅਸੀਂ ਮੁਫਤ ਲੋਕਾਂ ਨੂੰ ਦੇਸੀ ਜੁਗਾੜ ਬਣਾ ਕੇ ਲਗਾ ਰਹੇ ਹਾਂ ।
ਖਾਸ ਕਰਕੇ ਦੋ ਪਈਆ ਵਾਹਨਾਂ ਨੂੰ ਕਿਉਂਕਿ ਜਦੋਂ ਵੀ ਕੋਈ ਸ਼ਖਸ ਦੋ ਪਈਆ ਵਾਹਨ ਤੇ ਆਪਣੇ ਕੰਮ ਤੇ ਜਾਂਦਾ ਹੈ ਤਾਂ ਉਸ ਨਾਲ ਕਈ ਵਾਰ ਹਾਦਸੇ ਵਾਪਰ ਜਾਂਦੇ ਹੈ ।ਇਹਨਾਂ ਹਾਦਸਿਆਂ ਨੂੰ ਰੋਕਣ ਲਈ ਹੀ ਅਸੀਂ ਇਹ ਉਪਰਾਲਾ ਕੀਤਾ ਹੈ । ਇਸ ਦੇ ਨਾਲ ਨਾਲ ਮੌਕੇ ਤੇ ਪਹੁੰਚੇ ਟਰੈਫਿਕ ਪੁਲਿਸ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਵੀ ਕਿਹਾ ਕਿ ਪਹਿਲਾਂ ਜੋ ਚਾਈਨਾ ਡੋਰ ਵਿਕ ਚੁੱਕੀ ਹੈ ਉਸ ਦੇ ਨਾਲ ਕਈ ਹਾਦਸੇ ਹੋ ਚੁੱਕੇ ਹਨ ।
ਇਹਨਾਂ ਨੌਜਵਾਨਾਂ ਨੇ ਜੋ ਉਪਰਾਲਾ ਕੀਤਾ ਹੈ ਇਹ ਸ਼ਲਾਘਾਯੋਗ ਕਦਮ ਹੈ। ਦੂਸਰੇ ਪਾਸੇ ਜਿਨਾਂ ਲੋਕਾਂ ਦੇ ਵਾਹਨਾਂ ਨੂੰ ਇਹ ਦੇਸੀ ਜੁਗਾੜ ਲਗਾਇਆ ਹੈ ਉਹਨਾਂ ਨੇ ਨੌਜਵਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਬੜਾ ਚੰਗਾ ਉਪਰਾਲਾ ਹੈ ਕਿਉਂਕਿ ਕਿ ਪਹਿਲਾਂ ਵੀ ਕਈ ਲੋਕਾਂ ਦੀ ਇਸ ਨਾਲ ਜਾਣ ਵੀ ਗਈ ਹੈ ਤੇ ਜਖਮੀ ਵੀ ਹੋਏ ਹਨ ਇਸ ਨਾਲ ਕਈ ਵੱਡੇ ਹਾਦਸੇ ਹੋਣ ਤੋ ਟਲ ਸਕਦੇ ਹਨ ।