ਗੁਰਦਾਸਪੁਰ ਵਿੱਚ ਸੱਜਣਗੇ ਸੋਨੇ ਚਾਂਦੀ ਦੇ ਮਹਿੰਦੀਪੁਰ ਅਤੇ ਸਾਲਾਸਰ ਬਾਲਾ ਜੀ ਦੇ ਦਰਬਾਰ
ਸਨਾਤਨ ਜਾਗਰਨ ਮੰਚ ਧੂਮਧਾਮ ਨਾਲ ਸ੍ਰੀ ਹਨੂਮਾਨ ਜੈਅੰਤੀ ਮਨਾਏਗਾ
ਰੋਹਿਤ ਗੁਪਤਾ
ਗੁਰਦਾਸਪੁਰ , 17 ਮਾਰਚ 2025 : ਸ਼੍ਰੀ ਸਨਾਤਨ ਜਾਗਰਨ ਮੰਚ ਦੀ ਇੱਕ ਵਿਸ਼ੇਸ਼ ਬੈਠਕ ਮਾਈ ਦਾ ਤਲਾਬ ਮੰਦਰ ਵਿਖੇ ਹੋਈ ਜਿਸ ਵਿੱਚ ਮੰਚ ਦੇ ਸਾਰੇ ਅਹੁਦੇਦਾਰਾਂ ਨੇ ਹਿੱਸਾ ਲਿਆ ।
ਸ਼੍ਰੀ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੈਠਕ ਵਿੱਚ ਫੈਸਲਾ ਲਿਆ ਗਿਆ ਹੈ ਕਿ ਇਸ ਵਾਰ ਵੀ ਸ਼੍ਰੀ ਹੰਨੂਮਾਨ ਜ਼ਨਮ ਉਤਸਵ ਬੇਹਦ ਧੂਮਧਾਮ ਨਾਲ ਮਨਾਇਆ ਜਾਏਗਾ । ਉਹਨਾਂ ਦੱਸਿਆ ਕਿ ਇਸ ਮੌਕੇ 12 ਅਪ੍ਰੈਲ ਨੂੰ ਕੱਦਾਂ ਵਾਲੀ ਮੰਡੀ ਵਿਖੇ ਸ੍ਰੀ ਸਾਲਾਸਰ ਬਾਲਾ ਜੀ ਅਤੇ ਮਹਿੰਦੀਪੁਰ ਬਾਲਾ ਜੀ ਦੇ ਸੋਨੇ ਅਤੇ ਚਾਂਦੀ ਨਾਲ ਸੱਜੇ ਦਰਬਾਰ ਲਗਾਏ ਜਾਣਗੇ ਜੋ ਸ੍ਰੀ ਬਾਲਾ ਜੀ ਮਿੱਤਰ ਮੰਡਲ (ਰਜਿਸਟਰਡ) ਜਲੰਧਰ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕਰਵਾਏ ਗਏ ਹਨ।
ਪਵਨ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਹਨੁਮਾਨ ਜੈਅੰਤੀ ਦੇ ਮੌਕੇ ਤੇ 12 ਅਪ੍ਰੈਲ ਨੂੰ ਹੀ ਸ਼ਾਮ 4 ਵਜੇ ਤੋਂ ਲੈ ਕੇ ਸ਼੍ਰੀ ਹਨੁਮਾਨ ਜੀ ਦੀ ਇੱਛਾ ਤੱਕ ਹਨੁਮਾਨ ਭਜਨ ਸੰਧਿਆ ਅਤੇ ਸ਼੍ਰੀ ਹਨੁੰਮਾਨ ਜੀ ਦੀ ਚੌਂਕੀ ਵੀ ਲਗਾਈ ਜਾਏਗੀ ਜਿਸ ਵਿੱਚ ਪ੍ਰਸਿੱਧ ਭਜਨ ਗਾਇਕ ਸੁਮਿਤ ਸ਼ਰਮਾ ਐਂਡ ਪਾਰਟੀ ਜਲੰਧਰ ਵਾਲੇ ਆਪਣੇ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ । ਉਹਨਾਂ ਦੱਸਿਆ ਕਿ ਸਮਾਗਮ ਦੇ ਪ੍ਰਬੰਧਾਂ ਅਤੇ ਰੂਪਰੇਖਾ ਬਾਰੇ ਹੋਰ ਜਾਣਕਾਰੀ ਜਾਂ ਜਲਦੀ ਹੀ ਸਾਂਝੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਮਨੋਜ ਰੈਣਾ, ਅਨੁਜ ਸ਼ਰਮਾ, ਦੀਪਕ ਸ਼ਰਮਾ, ਰਵੀ ਮਹਾਜਨ, ਦਲਜੀਤ ਕੁਮਾਰ, ਸੋਹਨ ਲਾਲ, ਮਨਦੀਪ ਕੁਮਾਰ ਰਿੰਕੂ, ਨਵੀਨ ਸ਼ਰਮਾ ਨੰਨਾ, ਅਜੇ ਸੂਰੀ ਅਤੇ ਨਰੇਸ਼ ਕੁਮਾਰ ਆਦੀ ਵੀ ਹਾਜਰ ਸਨ।