ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ, ਰਿਕਸ਼ਾ ਚਲਾਉਣ ਵਾਲਾ ਮਾਲਕ ਗੰਭੀਰ ਜ਼ਖਮੀ
ਦੀਪਕ ਜੈਨ
ਜਗਰਾਉਂ, 10 ਜਨਵਰੀ 2025 - ਅਗਬਾੜ ਖਵਾਜਾ ਬਾਜੂ ਦੇ ਰਹਿਣ ਵਾਲੇ ਇੱਕ ਪਰਿਵਾਰ ਉੱਪਰ ਅੱਜ ਉਸ ਸਮੇਂ ਕਹਿਰ ਟੁੱਟ ਪਿਆ ਜਦੋਂ ਉਹਨਾਂ ਦੇ ਦੋ ਕਮਰਿਆਂ ਦੇ ਘਰ ਦੀ ਛੱਤ ਅਚਾਨਕ ਗਿਰ ਗਈ ਅਤੇ ਹੇਠਾਂ ਇੱਕ ਚੰਦ ਸਿੰਘ ਨਾਮ ਦਾ ਵਿਅਕਤੀ ਜੋ ਕਿ ਪਰਿਵਾਰ ਨੂੰ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਸੀ, ਜਖਮੀ ਹੋ ਗਿਆ। ਜਿਸ ਨੂੰ ਮਹੱਲਾ ਵਾਸੀਆਂ ਵੱਲੋਂ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਜਗਰਾਉਂ ਲਿਆਂਦਾ ਗਿਆ। ਜਿੱਥੇ ਉਸ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਸਿਵਿਲ ਹਸਪਤਾਲ ਜਗਰਾਉਂ ਦੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਅਗਵਾੜ ਖਵਾਜਾ ਬਾਜੂ ਦੇ ਸਰਪੰਚ ਨੇ ਦੱਸਿਆ ਕਿ ਚੰਦ ਸਿੰਘ ਜੋ ਕਿ ਰਿਕਸ਼ਾ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਉਸ ਦੀ ਇੱਕ ਅਪਾਹਿਜ ਬੇਟੀ ਅਤੇ ਇੱਕ ਅਪਾਹਿਜ ਜਵਾਈ ਹੈ। ਜੋ ਕਿ ਉਸ ਦੇ ਘਰ ਜਵਾਈ ਰਹਿੰਦਾ ਹੈ ਅਤੇ ਜਿਸ ਦੇ ਦੋ ਛੋਟੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ। ਚੰਦ ਸਿੰਘ ਵੱਲੋਂ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜਰ ਬਸਰ ਕੀਤਾ ਜਾ ਰਿਹਾ ਸੀ।