ਦਾਸ ਐਂਡ ਬ੍ਰਾਊਨ ਐਕਸਪੀਰੀਐਂਸ਼ੀਅਲ ਲਰਨਿੰਗ ਸਕੂਲ (ਡੀ-ਬੇਲਸ) 5 ਫਰਵਰੀ ਨੂੰ ਮੈਗਾ ਜੌਬ ਫੇਅਰ ਦਾ ਆਯੋਜਨ ਕਰੇਗਾ
ਚੰਡੀਗੜ੍ਹ/ਪੰਚਕੂਲਾ, 4 ਫਰਵਰੀ, 2025: ਸਿੱਖਿਆ ਦੇ ਖੇਤਰ ਨੂੰ ਨਵੇਂ ਆਯਾਮ ਦੇਣ ਦੇ ਉਦੇਸ਼ ਨਾਲ ਸਥਾਪਿਤ ਦਾਸ ਐਂਡ ਬ੍ਰਾਊਨ ਐਕਸਪੀਰੀਐਂਸ਼ੀਅਲ ਲਰਨਿੰਗ ਸਕੂਲ (ਡੀ-ਬੇਲਸ) ਮਿਤੀ 5 ਫਰਵਰੀ ਨੂੰ ਇੱਕ ਮੈਗਾ ਜੋਬ ਫੇਅਰ ਆਯੋਜਿਤ ਕਰ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਅੰਜੂ ਮਹਿਤਾ ਨੇ ਦੱਸਿਆ ਕਿ 5 ਫਰਵਰੀ ਨੂੰ ਦੁਪਹਿਰ 2:30 ਵਜੇ ਤੋਂ ਸ਼ਾਮ 5:30 ਵਜੇ ਤੱਕ ਪੱਛਮੀ ਕੋਰਟ ਪੰਚਕੂਲਾ ਵਿੱਚ ਹੋਣ ਵਾਲੇ ਇਸ ਮੈਗਾ ਜੋਬ ਫੇਅਰ ਵਿੱਚ, ਪ੍ਰਾਇਮਰੀ ਅਧਿਆਪਕ, ਟੀਜੀਟੀ , ਅਕੈਡਮਿਕ ਕੋਆਰਡੀਨੇਟਰ, ਸਪੈਸ਼ਲ ਐਜੂਕੇਟਰਸ, ਪ੍ਰਬੰਧਕੀ ਸਟਾਫ਼ ਦੇ ਨਾਲ, ਕਲਾ ਅਤੇ ਸ਼ਿਲਪਕਾਰੀ, ਸੰਗੀਤ, ਥੀਏਟਰ, ਖੇਡ ਕੋਚਾਂ ਅਤੇ ਗਤੀਵਿਧੀ ਇੰਸਟ੍ਰਕਟਰਾਂ ਆਦਿ ਪੋਸਟ ਲਈ ਇੰਟਰਵਿਊ ਤੋਂ ਬਾਅਦ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਜੋਬ ਫੇਅਰ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਦੀ ਮੌਕੇ 'ਤੇ ਹੀ ਇੰਟਰਵਿਊ ਲਈ ਜਾਵੇਗੀ ਅਤੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਪ੍ਰਿੰਸੀਪਲ ਨੇ ਦੱਸਿਆ ਕਿ ਅਸੀਂ ਅਜਿਹੇ ਅਧਿਆਪਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਾਂ ਜੋ ਸਿੱਖਿਆ ਦੀ ਪਰਿਭਾਸ਼ਾ ਨੂੰ ਨਵੇਂ ਆਯਾਮ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਡੀ.ਬੇਲਸ ਸਿਰਫ਼ ਇੱਕ ਸਕੂਲ ਨਹੀਂ ਹੈ ਸਗੋਂ ਇੱਕ ਸੰਸਥਾ ਹੈ ਜੋ ਵਿਦਿਆਰਥੀਆਂ ਦੇ ਜੀਵਨ ਨੂੰ ਬਦਲਦੀ ਹੈ। ਉਨ੍ਹਾਂ ਕਿਹਾ ਕਿ ਇਹ ਜੋਬ ਫੇਅਰ ਉਨ੍ਹਾਂ ਅਧਿਆਪਕਾਂ ਅਤੇ ਹੋਰ ਪੇਸ਼ੇਵਰਾਂ ਲਈ ਇੱਕ ਸੁਨਹਿਰੀ ਮੌਕਾ ਹੈ ਜੋ ਆਧੁਨਿਕ, ਨਵੀਨਤਾਕਾਰੀ ਅਤੇ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀ ਦਾ ਹਿੱਸਾ ਬਣਨਾ ਚਾਹੁੰਦੇ ਹਨ।
ਇਹ ਜ਼ਿਕਰਯੋਗ ਹੈ ਕਿ ਡੀ.ਬੇਲਸ ਟ੍ਰਾਈਸਿਟੀ ਵਿੱਚ ਪਹਿਲਾ ਫਿਨਿਸ਼ ਐਲੀਮੈਂਟਰੀ ਅਤੇ ਕੇ-12 ਸੈਗਮੈਂਟ ਵਿੱਚ ਦੇਸ਼ ਦਾ ਪਹਿਲਾ ਉੱਦਮੀ ਸਕੂਲ ਸ਼ੁਰੂ ਕਰ ਰਿਹਾ ਹੈ। ਇਸ ਦੇ ਨਾਲ ਹੀ, ਆਈਸੀਐਸਈ ਬੋਰਡ ਨਾਲ ਸੰਬੰਧਿਤ ਦਾਸ ਐਂਡ ਬ੍ਰਾਊਨ ਲੀਗੇਸੀ ਸਕੂਲ ਵੀ ਉਸੇ ਕੈਂਪਸ ਵਿੱਚ ਸਥਾਪਿਤ ਕੀਤਾ ਜਾਵੇਗਾ।