ਵਿਦਿਆਰਥਣਾ ਨੂੰ ਪ੍ਰੀਖਿਆਵਾਂ ਪ੍ਰਤੀ ਜਾਗਰੂਕ ਹੋਣ ਲਈ ਟਿਪਸ ਦਿੱਤੇ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 4 ਫਰਵਰੀ,2025 - ਇਲਾਕੇ ਦੀ ਮਾਣਮੱਤੀ ਸੰਸਥਾ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਂਹੋ ਕੰਨਿਆ ਵਿਖੇ ਅੰਤਰਰਾਸ਼ਟਰੀ ਮੈਂਟਰ ਕੇਸ਼ਵ ਜੈਨ ਵਲੋਂ ਵਿਦਿਆਰਥਣਾ ਨੂੰ ਪ੍ਰੀਖਿਆਵਾਂ ਪ੍ਰਤੀ ਜਾਗਰੂਕ ਹੋਣ ਲਈ ਆਪਣੀ ਊਰਜਾ ਨੂੰ ਵਰਤਣ ਲਈ, ਜਿੰਦਗੀ ਦੀਆਂ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਪਾਰ ਕਰਨ ਦੇ ਲਈ, ਅਲੱਗ ਅਲੱਗ ਟਿਪਸ ਦਿੱਤੇ । ਉਨਾਂ ਵੱਲੋਂ ਵਿਦਿਆਰਥਣਾਂ ਨੂੰ ਵੱਖ ਵੱਖ ਉਦਾਹਰਨਾਂ ਦੇ ਕੇ ਅਤੇ ਪ੍ਰੈਕਟਿਸ ਕਰਵਾ ਕੇ ਹਰ ਚੀਜ਼ ਨੂੰ ਸੌਖੇ ਤਰੀਕੇ ਨਾਲ ਸਿੱਖਣ ਦੇ ਵੱਖ-ਵੱਖ ਸਾਧਨ ਵੀ ਦੱਸੇ।
ਇਸ ਪ੍ਰੋਗਰਾਮ ਦੇ ਵਿੱਚ ਵਿਦਿਆਰਥਣਾਂ ਵੱਲੋਂ ਵੀ ਪੂਰਨ ਹੁੰਗਾਰਾ ਦਿੱਤਾ ਗਿਆ ਅਤੇ ਕਿਹਾ ਕਿ ਅਸੀਂ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੀਖਿਆਵਾਂ ਵਿੱਚ ਆਪਣੇ ਸਿਰ ਕਿਤਾਬਾਂ ਵਿੱਚ ਝੌਂਕ ਦੇਣਗੀਆਂ ਅਤੇ ਤਾਂ ਕੇ ਸਾਡੇ ਸਕੂਲ ਦਾ ਨਾਮ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਵਿੱਚ ਰੋਸ਼ਨ ਹੋਵੇ। ਇਸ ਮੌਕੇ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਕੇਸ਼ਵ ਜੈਨ ਜੀ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਣਾਂ ਨੂੰ ਉਹਨਾਂ ਦੁਆਰਾ ਦੱਸੇ ਗਏ ਮਾਰਗ ਤੇ ਚੱਲਣ ਲਈ ਕਿਹਾ। ਇਸ ਦੌਰਾਨ ਜ਼ਿਲਾ ਪੱਧਰੀ ਫੇਸ ਪੇਂਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਕੂਲ ਦੀ ਵਿਦਿਆਰਥਣ ਨੰਦਨੀ ਸ਼ਰਮਾ ਅਤੇ ਸ਼ੈਫਾਲੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਵਿੰਦਰ ਕੌਰ ਸਤਨਾਮ ਸਿੰਘ ਅਜੀਤ ਸਿੰਘ, ਚਰਨਜੀਤ ਸਿੰਘ, ਹਰਜਿੰਦਰ ਲਾਲ, ਰਾਜਨ ਰਾਣਾ, ਸੁਖਮਿੰਦਰ ਕੌਰ, ਸਤਿੰਦਰ ਕੌਰ, ਗਗਨਦੀਪ, ਬਲਦੇਵ ਕ੍ਰਿਸ਼ਨ, ਸੋਨਾ ਸ਼ਰਮਾ, ਸਤਿੰਦਰਪਾਲ ਕੌਰ, ਸੰਦੀਪ ਕੌਰ,ਜਸਵਿੰਦਰ ਕੌਰ,ਸੰਗੀਤਾ, ਨੀਲਮ ਰਾਣੀ, ਕਮਲਦੀਪ, ਰਘਵਿੰਦਰ ਕੌਰ, ਕਰਮਜੀਤ ਕੌਰ, ਬਲਵਿੰਦਰ ਕੌਰ, ਪ੍ਰੀਤੀ ਲਿਆਲ, ਜਸਵੀਰ ਰਾਜ, ਰੇਨੂੰ,ਰਣਜੀਤ ਕੌਰ, ਰਾਜਵਿੰਦਰ ਸੰਧੂ, ਨਿਧੀ ਉੱਮਟ,ਰਾਕੇਸ਼ ਰਾਣੀ, ਨਿਰਮਲਜੀਤ ਕੌਰ, ਮਨਦੀਪ ਕੌਰ, ਸੰਗੀਤਾ ਰਾਣੀ, ਰਮਨਦੀਪ ਸਿੰਘ, ਕੈਂਪਸ ਮੈੇਨੇਜ਼ਰ ਰਾਜਿੰਦਰ ਨਾਥ ਆਦਿ ਹਾਜ਼ਰ ਸਨ।