ਛੁੱਟੀਆਂ ਬਾਅਦ ਸਕੂਲ ਪਹੁੰਚੇ ਫੁੱਲਾਂ ਦਾ ਫੁੱਲਾਂ ਨਾਲ ਸਵਾਗਤ
ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਖੁੱਲੇ੍ਹ ਹਨ ਸਕੂਲ
ਪੇਟਿੰਗ, ਕਵਿਤਾਵਾਂ, ਖੇਡਾਂ ਅਤੇ ਹੋਰ ਵਿਦਿਅਕ ਗਤੀਵਿਧੀਆਂ ਕਰਵਾਈਆਂ
ਫਾਜ਼ਿਲਕਾ 01 ਜੁਲਾਈ 2025 - ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਸਕੂਲ ਖੁੱਲਣ *ਤੇ ਸਕੂਲੀ ਵਿਦਿਆਰਥੀਆਂ ਦਾ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ, ਜਿਲੇ ਦੇ ਲਗਭਗ ਸਾਰੇ ਹੀ ਸਕੂਲਾਂ ਅੰਦਰ ਸਿਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ *ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆ ਦੇ ਪ੍ਰਿੰਸੀਪਲ ਹੰਸ ਰਾਜ ਦੀ ਅਗਵਾਈ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਕੂਲ ਆਉਂਦਿਆਂ ਹੀ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਤਿਲਕ ਲਗਾ ਕੇ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ ਗਿਆ।
ਸਵੇਰ ਦੀ ਸਭਾ ਵਿਚ ਪ੍ਰਿੰਸੀਪਲ ਹੰਸ ਰਾਜ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀ ਆਇਆ ਆਖਿਆ ਅਤੇ ਤਣਾਅ ਮੁਕਤ ਹੋ ਕੇ ਪੜ੍ਹਨ ਪੜ੍ਹਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਵਿਦਿਆਰਥੀਆਂ ਦੀਆਂ ਮਨਪਸੰਦ ਖੇਡਾਂ ਅਤੇ ਗੀਤ ਸੰਗੀਤ ਦਾ ਪ੍ਰੋਗਰਾਮ ਕਰਵਾਇਆ ਗਿਆ। ਸ.ਸ.ਸ.ਸ. ਮੰਡੀ ਅਮੀਨ ਗੰਜ ਵਿਚ ਕਾਰਜਕਾਰੀ ਪ੍ਰਿੰਸੀਪਲ ਪੂਰਨ ਦਾਸ ਅਤੇ ਧਰਮਪਾਲ ਦੀ ਅਗਵਾਈ ਵਿਚ ਬਚਿਆਂ ਦਾ ਨਿਘਾ ਸਵਾਗਤ ਕੀਤਾ ਗਿਆ, ਵਿਦਿਆਰਥੀਆਂ ਨੇ ਗਿੱਧਾ ਭੰਗੜਾ ਪਾ ਕੇ ਖੁਸ਼ੀ ਮਨਾਈ।
ਸ.ਹ.ਸ. ਅਲਿਆਣਾ ਵਿਚ ਮੁੱਖ ਅਧਿਆਪਕ ਜ਼ੋਤੀ ਸੇਤੀਆ ਅਤੇ ਸਹਿਜਪਾਲ ਸਿੰਘ ਦੀ ਅਗਵਾਈ ਵਿਚ ਬਚਿਆਂ *ਤੇ ਫੁੱਲ ਵਰਸਾਏ ਗਏ ਅਤੇ ਕਬੱਡੀ ਅਤੇ ਕ੍ਰਿਕਟ ਦਾ ਸ਼ੋਅ ਮੈਚ ਕਰਵਾ ਕੇ ਵਿਦਿਆਰਥੀਆਂ ਨੂੰ ਤਣਾਅ ਮੁਕਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਹਮਣੀ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਕਾ ਦੇ ਪ੍ਰਿੰਸੀਪਲ ਸ੍ਰੀ ਜਾਂਗੜ, ਸ੍ਰੀ ਸੁਭਾਸ਼ ਸਿੰਘ ਅਤੇ ਨਰਿੰਦਰ ਪਾਲ ਦੀ ਅਗਵਾਈ ਵਿਚ ਵਿਦਿਆਰਥੀਆਂ ਦਾ ਸਵਾਗਤ ਕੀਤਾ।
ਕਿਤੇ ਰੰਗੋਲੀ ਸਜ਼ ਰਹੀ ਸੀ, ਕਿਤੇ ਗਿੱਧਾ ਭੰਗੜਾ, ਕਿਤੇ ਕਵਿਜ, ਕਿਤੇ ਪੇਟਿੰਗ ਅਤੇ ਕਿਤੇ ਖੇਡ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ ਗਿਆ। ਪ੍ਰਿੰਸੀਪਲ ਹੰਸ ਰਾਜ ਨੇ ਦੱਸਿਆ ਕਿ ਇਹ ਸਿਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ ਹੈ ਕਿ ਕਿਉਕਿ ਇਸ ਪਹਿਲਕਦਮੀ ਨਾਲ ਵਿਦਿਆਰਥੀ ਬੜੀ ਖੁਸ਼ੀ ਮਹਿਸੂਸ ਕਰ ਰਹੇ ਸਨ ਅਤੇ ਮਾਣ ਕਰ ਰਹੇ ਸਨ ਕਿ ਸਾਡੇ ਅਧਿਆਪਕ ਨੂੰ ਸਾਡੀ ਕਿੰਨੀ ਫਿਕਰ ਹੈ। ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਮਾਪਿਆਂ ਨੇ ਵੀ ਇਸ ਫੈਸਲੇ *ਤੇ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਆਪਣਿਆਂ ਬਚਿਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।