ਆਂਗਣਵਾੜੀ ਸੈਂਟਰ ਚੋਂ ਗੁੰਮ ਹੋਇਆ ਬੱਚਾ!
ਪੁਲਸ ਨੇ ਇੱਕ ਘੰਟੇ ਦੇ ਅੰਦਰ ਬੱਚਾ ਮਾਤਾ ਪਿਤਾ ਦੇ ਕੀਤਾ ਹਵਾਲੇ
ਰੋਹਿਤ ਗੁਪਤਾ
ਗੁਰਦਾਸਪੁਰ , 1 ਜੁਲਾਈ 2025- ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਖੁੱਲਣ ਦਾ ਪਹਿਲਾ ਦਿਨ ਸੀ। ਜਦੋਂ ਪੀਟਰ ਪੁੱਤਰ ਸਾਹਿਲ ਮੁਹੱਲਾ ਪ੍ਰਤਾਪ ਨਗਰ ਨੂੰ ਉਸ ਦੀ ਭੂਆ ਆਂਗਨਵਾੜੀ ਸੈਂਟਰ ਕਾਦੀਆਂ ਵਿੱਚ ਛੱਡਣ ਗਈ ਤਾਂ ਮੈਡਮ ਉਸ ਨੂੰ ਸਕੂਲ ਦੇ ਅੰਦਰ ਲੈ ਗਈ। ਜਦ ਭੂਆ ਘਰ ਵਾਪਿਸ ਆਈ ਤਾਂ ਸੈਂਟਰ ਤੋਂ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ। ਇਹ ਸੁਣ ਕੇ ਘਰ ਵਾਲਿਆਂ ਦੇ ਹੋਸ਼ ਉਡ ਗਏ ਅਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ।
ਕਾਦੀਆਂ ਪੁਲਸ ਨੇ ਬੱਚੇ ਨੂੰ ਇਕ ਘੰਟੇ ਦੇ ਅੰਦਰ ਹੀ ਨੂਰ ਹਸਪਤਾਲ ਚੌਂਕ ਤੋਂ ਲੱਭ ਕੇ ਵਾਰਸਾਂ ਦੇ ਹਵਾਲੇ ਕੀਤਾ। ਦਰਅਸਲ, ਬੱਚਾ ਸਕੂਲ ਤੋਂ ਨਜ਼ਰ ਬਚਾ ਕੇ ਬਾਹਰ ਨਿਕਲ ਆਇਆ ਤੇ ਬਾਜ਼ਾਰ ਵੱਲ ਨਿਕਲ ਗਿਆ ਸੀ ਅਤੇ ਚੌਂਕ ਵਿੱਚ ਇਕੱਲਾ ਘੁੰਮਦਾ ਪੁਲਿਸ ਕਰਮਚਾਰੀ ਨੂੰ ਮਿਲਿਆ ਤਾਂ ਪੁਲਿਸ ਕਰਮਚਾਰੀ ਉਸਨੂੰ ਥਾਣੇ ਲੈ ਆਏ ਸਨ। ਪੁਲਸ ਦੀ ਇਸ ਸਫਲਤਾ ਲਈ ਪਰਿਵਾਰ ਨੇ ਪੁਲਸ ਦਾ ਧੰਨਵਾਦ ਕੀਤਾ।