PM ਮੋਦੀ ਵੱਲੋਂ ਵਿਭਾਗਾਂ ਦੀ ਵੰਡ, ਪੜ੍ਹੋ ਰਵਨੀਤ ਬਿੱਟੂ ਨੂੰ ਕਿਹੜਾ ਮਹਿਕਮਾ ਮਿਲਿਆ
ਚੰਡੀਗੜ੍ਹ, 10 ਜੂਨ 2024 -ਪਰਧਾਨ ਮੰਤਰੀ ਮੋਦੀ ਵੱਲੋਂ ਰਾਜ ਮੰਤਰੀ ਬਣਾਏ ਗਏ ਰਵਨੀਤ ਸਿੰਘ ਬਿੱਟੂ ਨੂੰ ਦੋ ਵਿਭਾਗ ਦੇਕੇ ਇਨ੍ਹਾਂ ਦੇ ਕੈਬਿਨੇਟ ਮੰਤਰੀਆਂ ਨਾਲ ਲਾਇਆ ਹੈ । ਇਹ ਹਨ ਰੇਲਵੇ ਅਤੇ ਫੂਡ ਪ੍ਰੋਸੈਸਿੰਗ । ਰੇਲਵੇ ਮਹਿਕਮਾ ਕੈਬਿਨੇਟ ਮੰਤਰੀ ਅਸ਼ਵਨੀ ਵੈਸ਼ਨਵ ਕੋਲ ਹੈ ਜਦੋਂ ਕਿ ਫੂਡ ਪ੍ਰੋਸੈਸਿੰਗ ਕੈਬਿਨੇਟ ਮੰਤਰੀ ਚਿਰਾਗ ਪਾਸਵਾਨ ਕੋਲ ਹੈ । ਚੇਤੇ ਰਹੇ ਕਿ ਜਦੋਂ ਹਰਸਿਮਰਤ ਕੌਰ ਬਾਦਲ ਪਿਛਲੀ ਮੋਦੀ ਕੈਬਿਨੇਟ ਵਿੱਚ ਸ਼ਾਮਲ ਸਨ ਤਾਂ ਉਨ੍ਹਾਂ ਕੋਲ ਵੀ ਕੈਬਿਨੇਟ ਵਜ਼ੀਰ ਵਜੋਂ ਫੂਡ ਪ੍ਰੋਸੈਸਿੰਗ ਮਹਿਕਮਾ ਸੀ
ਪੰਜਾਬ ਵਿਚ ਐੱਨ.ਡੀ.ਏ. ਸਰਕਾਰ ਵਿਚ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਬੀਤੀ ਸ਼ਾਮ ਮੋਦੀ ਸਰਕਾਰ ਨੇ ਬਿਨਾਂ ਐੱਮ.ਪੀ. ਬਣੇ ਰਾਜ ਮੰਤਰੀ ਬਣਾਇਆ ਗਿਆ .
ਮਹਿਕਮਿਆਂ ਦੀ ਵੰਡ ਦੀ ਪੂਰੀ ਲਿਸਟ ਦੇਖਣ ਲਈ ਕਲਿੱਕ ਕਰੋ :
https://drive.google.com/file/d/14aXXiJZzhwnBWazGLitiqXtrdhTdLN1F/view?usp=sharing